21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੀ.ਏ.ਯੂ. ਦੇ ਕਿਸਾਨ ਮੇਲੇ ਵਿਚ ਖੇਤੀ ਕਾਰਜਾਂ ਲਈ ਸਨਮਾਨਿਤ ਹੋਣਗੇ ਅਗਾਂਹਵਧੂ ਕਿਸਾਨ <br/>

ਅਜੀਤ ਡੈਸਕ 21-09-2025
ਲਹਿਰਾਗਾਗਾ, 20 ਸਤੰਬਰ (ਅਸ਼ੋਕ ਗਰਗ) - ਪੀ.ਏ.ਯੂ. ਵਿਖੇ 26-27 ਸਤੰਬਰ ਨੂੰ ਹਾੜੀ ਦੀਆਂ ਫ਼ਸਲਾਂ ਲਈ ਲਾਏ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਪੰਜਾਬ ਰਾਜ ਵਿਚ ਖੇਤ-ਫ਼ਸਲਾਂ ਦੇ ਸਵੈ-ਕਾਸ਼ਤਕਾਰ ਕਿਸਾਨਾਂ ਲਈ ਨਿਯਤ ਕੀਤਾ ਗਿਆ ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਇਸ ਵਾਰੀ ਸ. ਸੁਖਤਾਰ ਸਿੰਘ ਸਪੁੱਤਰ ਸ. ਜੋਗਿੰਦਰ ਸਿੰਘ ਬਲਾਕ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ 45 ਸਾਲਾਂ ਉੱਦਮੀ ਕਿਸਾਨ ਨੂੰ ਦਿੱਤਾ ਜਾਵੇਗਾ | ਇਸ ਉੱਦਮੀ ਕਿਸਾਨ ਨੇ ਬੱਕਰੀ ਪਾਲਣ, ਗੰਡੋਇਆਂ ਦੀ ਖਾਦ, ਜੈਵਿਕ ਖੇਤੀ ਅਤੇ ਸੰਯੁਕਤ ਖੇਤੀ ਪ੍ਰਣਾਲੀ, ਡੇਅਰੀ ਫਾਰਮਿੰਗ, ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ, ਸੂਰ ਪਾਲਣ ਆਦਿ ਦੀਆਂ ਸਿਖਲਾਈਆਂ ਕਿ੍ਸ਼ੀ ਵਿਗਿਆਨ ਕੇਂਦਰ ਅਤੇ ਆਈ ਸੀ ਏ ਆਰ ਦੇ ਵੱਖ-ਵੱਖ ਅਦਾਰਿਆਂ ਤੋਂ ਪ੍ਰਾਪਤ ਕੀਤੀਆਂ ਹਨ | ਅਗਾਂਹਵਧੂ ਸੋਚ ਰੱਖਣ ਵਾਲੇ ਅਤੇ ਕੁਦਰਤੀ ਸੋਮਿਆਂ ਦੇ ਰਾਖੇ ਸ. ਸੁਖਤਾਰ ਸਿੰਘ ਵਲੋਂ ਆਪਣੀ ਜ਼ਮੀਨ ਵਿਚ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਹੋਈਆਂ ਹਨ ਅਤੇ ਝੋਨੇ ਦੀ ਪਰਾਲੀ ਨੂੰ ਸੁਪਰ ਸੀਡਰ ਨਾਲ ਸੰਭਾਲਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਹੀ ਕਣਕ ਦੇ ਨਾੜ ਨੂੰ ਵੀ ਖੇਤ ਵਿਚ ਹੀ ਵਾਹਿਆ ਜਾਂਦਾ ਹੈ |

ਪਿਛਲੀ ਖ਼ਬਰ ਭਾਈ ਲਾਲੋ ਦਾ ਜਨਮ ਦਿਹਾੜਾ 24 ਨੂੰ <br/> ਅਗਲੀ ਖ਼ਬਰ ਕੋਰੀ ਰੋਬੋਟ ਗੋਡੇ ਬਦਲਣ ਦੀ ਅਤਿ ਆਧੁਨਿਕ ਤਕਨੀਕ-ਡਾ. ਪਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।