16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪ੍ਰਾਚੀਨ ਸਿੱਧ ਪੀਠ ਮਾਤਾ ਵੈਸ਼ਨੋ ਦੇਵੀ ਮੰਦਰ ਵਲੋਂ ਹੜ੍ਹ ਪੀੜਤਾਂ 'ਚ ਵਰਤਾਇਆ ਲੰਗਰ

ਅਜੀਤ ਡੈਸਕ 31-08-2025
ਮੱਖੂ, 30 ਅਗਸਤ (ਵਰਿੰਦਰ ਮਨਚੰਦਾ)-ਹੜ੍ਹ ਪੀੜਤ ਪਰਿਵਾਰਾਂ ਲਈ ਵੱਡਾ ਉਪਰਾਲਾ ਕਰਦਿਆਂ ਪ੍ਰਾਚੀਨ ਸਿੱਧ ਪੀਠ ਮਾਤਾ ਵੈਸ਼ਨੂੰ ਦੇਵੀ ਮੰਦਰ ਪਿੰਡ ਬੱਲ ਦੇ ਸੰਸਥਾਪਕ ਮਾਤਾ ਸਰਪ੍ਰੀਤ ਦੇਵੀ ਵਲੋਂ ਸੰਗਤਾਂ 'ਚ ਲੰਗਰ ਵਰਤਾਇਆ ਗਿਆ | ਮੰਦਰ ਦੇ ਗੱਦੀ ਨਸ਼ੀਨ ਦਾਸ ਸ਼ਹਿਜ਼ਾਦਾ ਬਾਬਾ ਸੋਨੂੰ ਸ਼ਾਹ ਹਰੀਕੇ ਨੇ ਦੱਸਿਆ ਕਿ ਪੰਜਾਬ 'ਤੇ ਜਦੋਂ ਵੀ ਕੋਈ ਕੁਦਰਤੀ ਆਫ਼ਤ ਜਾਂ ਸੰਕਟ ਆਇਆ, ਉਸ ਸਮੇਂ ਪੰਜਾਬ ਦੇ ਸਮਾਜ ਸੇਵੀਆਂ ਅਤੇ ਸਾਧੂ ਸੰਤਾਂ ਨੇ ਮਿਲ ਕੇ ਕੁਦਰਤੀ ਆਫ਼ਤਾਂ ਵਿਚ ਘਿਰੇ ਪਰਿਵਾਰਾਂ ਦੀ ਹਰ ਪੱਖੋਂ ਜ਼ਰੂਰਤ ਅਨੁਸਾਰ ਜੋ ਵੀ ਜ਼ਰੂਰੀ ਰਸਦ ਜ਼ਰੂਰਤ ਮੰਦ ਲੋਕਾਂ ਤੱਕ ਮੁਹੱਈਆ ਕਰਵਾਈ ਗਈ | ਇਸੇ ਮੁਹਿੰਮ ਤਹਿਤ ਹੀ ਬਲਾਕ ਮੱਖੂ ਅਤੇ ਧਰਮਕੋਟ ਦੇ ਬਹੁਤ ਸਾਰੇ ਪਿੰਡ ਜੋ ਕਿ ਪਾਣੀ ਦੀ ਮਾਰ ਹੇਠ ਆਏ ਹੋਏ ਹਨ | ਉਨ੍ਹਾਂ ਪਿੰਡਾਂ ਵਿਚ ਰਹਿ ਰਹੀਆਂ ਸੰਗਤਾਂ ਨੂੰ ਲਗਾਤਾਰ ਚਾਰ ਦਿਨ ਤੋਂ ਲੰਗਰ ਅਤੇ ਹੋਰ ਖਾਣ ਪੀਣ ਦੀ ਰਸਤ ਨਾਲ ਸੇਵਾ ਮੰਦਰ ਕਮੇਟੀ ਵਲੋਂ ਕੀਤੀ ਜਾ ਰਹੀ ਹੈ | ਮਾਤਾ ਸਰਪ੍ਰੀਤ ਦੇਵੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਜਿਸ ਵੀ ਇਲਾਕੇ 'ਚ ਸੰਗਤ ਨੂੰ ਲੰਗਰ ਦੀ ਜ਼ਰੂਰਤ ਹੋਵੇਗੀ, ਉੱਥੇ ਵੀ ਲੰਗਰ ਪਹੁੰਚਦਾ ਕੀਤਾ ਜਾਵੇਗਾ | ਉਨ੍ਹਾਂ ਸੰਤ ਸਮਾਜ ਨੂੰ ਅਪੀਲ ਕੀਤੀ ਕਿ ਸਾਰੇ ਸਾਧੂ ਸੰਤ ਇਸ ਸੰਕਟ ਦੀ ਘੜੀ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹੜ੍ਹ ਪੀੜਤ ਵਿਅਕਤੀ ਤੱਕ ਖਾਣ ਪੀਣ ਅਤੇ ਘਰੇਲੂ ਸਮਾਨ ਪਹੁੰਚਾਉਣ ਦੀ ਸੇਵਾ ਕਰਨ | ਇਸ ਮੌਕੇ ਮੰਗਲ ਸਿੰਘ ਬੱਲ, ਸੁਖਬੀਰ ਸਿੰਘ ਨਿੱਕੂ, ਚਮਕੌਰ ਸਿੰਘ ਦੋਰੀ, ਜੱਗਾ ਸਿੰਘ, ਸ਼ਿੰਗਾਰ ਸਿੰਘ, ਜੱਜ ਭੁੱਲਰ ਜ਼ੀਰਾ, ਮਹੰਤ ਪੂਰਨ ਸਿੰਘ, ਵੰਸ਼, ਰਣਜੋਤ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਸਥਾ ਮਾਨਸ ਸੇਵੀ ਸੰਮਤੀ ਦੇ ਮੈਂਬਰਾਂ ਨੇ ਹੜ੍ਹ ਪੀੜਤਾਂ ਨੂੰ ਵੰਡਿਆ ਸਾਮਾਨ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ 'ਤੇ ਡਟੀ ਪਿੰਡ ਖੁੰਦਰ ਉਤਾੜ ਦੀ ਨੌਜਵਾਨ ਸਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।