ਮਮਦੋਟ, 30 ਅਗਸਤ(ਰਾਜਿੰਦਰ ਸਿੰਘ ਹਾਂਡਾ)-ਸਰਹੱਦੀ ਅਤੇ ਦਰਿਆਈ ਖੇਤਰ ਵਿਚ ਹੜ੍ਹਾਂ ਕਾਰਨ ਘਰਾਂ ਅੰਦਰ ਪਾਣੀ ਭਰ ਜਾਣ ਕਾਰਨ ਬਣੇ ਮੁਸ਼ਕਿਲ ਹਾਲਤਾਂ ਦੇ ਚੱਲਦਿਆਂ ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਕੇ ਕਈ ਬੰਨ੍ਹਾਂ ਅਤੇ ਨਹਿਰਾਂ ਦੇ ਕਿਨਾਰਿਆਂ 'ਤੇ ਕਈ ਪ੍ਰਸ਼ਾਸਨ ਵਲੋਂ ਬਣਾਏ ਆਰਜ਼ੀ ਕੈਂਪਾਂ ਵਿਚ ਦਿਨ ਕੱਟਣ ਲਈ ਮਜਬੂਰ ਹਨ | ਪਿੰਡ ਬਾਰੇ ਵਿਖੇ ਬਣਾਏ ਆਰਜ਼ੀ ਕੈਂਪ ਵਿਚ ਠਹਿਰਾਏ ਗਏ ਹੜ੍ਹ ਪੀੜਤਾਂ ਲਈ ਪਿੰਡ ਖੁੰਦਰ ਉਤਾੜ ਦੀ ਨੌਜਵਾਨ ਸਭਾ ਲੰਗਰ ਲੈ ਕੇ ਗਈ ਅਤੇ ਉੱਥੇ ਹੀ ਡਟ ਗਈ ਹੈ | ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਹਰੇਕ ਮੁਸ਼ਕਿਲ ਘੜੀ ਵਿਚ ਅਤੇ ਹਰੇਕ ਤਰ੍ਹਾਂ ਦੇ ਸਮਾਜਸੇਵੀ ਕੰਮਾਂ ਵਿਚ ਇਹ ਨੌਜਵਾਨ ਸਭਾ ਮੋਹਰੀ ਭੂਮਿਕਾ ਨਿਭਾਉਂਦੀ ਹੈ |