16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਫ਼ੈਕਟਰੀ 'ਚ ਡਿਸਪੈਚ ਦਾ ਕੰਮ ਕਰਨ ਵਾਲੇ ਤਿੰਨ ਵਰਕਰਾਂ ਨੇ ਲਗਾਇਆ ਮਾਲਕ ਨੂੰ ਲੱਖਾਂ ਦਾ ਚੂਨਾ

ਅਜੀਤ ਡੈਸਕ 31-08-2025
ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਇਕ ਫ਼ੈਕਟਰੀ 'ਚ ਕੰਮ ਕਰਨ ਵਾਲੇ ਤਿੰਨ ਵਰਕਰਾਂ ਨੇ ਆਪਣੇ ਮਾਲਕ ਦੇ ਵਿਸ਼ਵਾਸ ਅਤੇ ਭਰੋਸੇ ਦਾ ਕਤਲ ਕਰਦੇ ਹੋਏ ਬਹੁਤ ਹੀ ਚਲਾਕੀ ਨਾਲ ਫ਼ੈਕਟਰੀ ਦੇ ਅੰਦਰੋਂ ਟੀ-ਸ਼ਰਟਾਂ ਅਤੇ ਪਜਾਮੇ ਕਥਿਤ ਰੂਪ ਨਾਲ ਚੋਰੀ ਕਰਕੇ ਕਿਸੇ ਹੋਰ ਕੰਪਨੀ ਨੂੰ ਵੇਚ ਦਿੱਤੇ | ਜਦੋਂ ਮਾਲ ਘਟਣ ਲੱਗਾ ਤਾਂ ਮਾਲਕ ਨੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀ ਕਹਾਣੀ ਸਮਝਦੇ ਹੋਏ ਮਾਲਕ ਦੇ ਹੋਸ਼ ਉਡ ਗਏ ਅਤੇ ਉਸਨੇ ਤੁਰੰਤ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ | ਬਹਾਦਰਕੇ ਰੋਡ 'ਤੇ ਸ਼ਰਮਨ ਰਤਨ ਇਨਕਲੇਵ ਦੀ ਆਰ.ਆਰ. ਜੈਨ ਫ਼ੈਕਟਰੀ ਦੇ ਮਾਲਕ ਰਮਨ ਜੈਨ ਵਾਸੀ ਊਧਮ ਸਿੰਘ ਨਗਰ, ਲੁਧਿਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਫ਼ੈਕਟਰੀ 'ਚ ਡਿਸਪੈਚ ਦਾ ਕੰਮ ਕਰਨ ਵਾਲੇ ਬੱਬਲੂ ਕੁਮਾਰ ਝਾਅ ਪੁੱਤਰ ਰਘਵਿੰਦਰ ਝਾਅ ਵਾਸੀ ਫਰੈਂਡਜ਼ ਕਾਲੋਨੀ, ਜੱਸੀਆਂ, ਸੁਨੀਲ ਕੁਮਾਰ ਸ਼ਾਹ ਪੁੱਤਰ ਬੰਗਾਲੀ ਸ਼ਾਹ ਵਾਸੀ ਮਨਮੋਹਨ ਕਾਲੋਨੀ, ਬਹਾਦਰਕੇ ਰੋਡ ਅਤੇ ਕ੍ਰਿਸ਼ਨ ਕੁਮਾਰ ਪੁੱਤਰ ਪ੍ਰਲਾਦ ਪ੍ਰਸ਼ਾਦ ਵਾਸੀ ਪ੍ਰੇਮ ਵਿਹਾਰ, ਲੁਧਿਆਣਾ ਨੇ ਹਮਮਸ਼ਵਰਾ ਹੋ ਕੇ ਚਲਾਕੀ ਨਾਲ ਸਮੇਂ-ਸਮੇਂ 'ਤੇ ਫ਼ੈਕਟਰੀ 'ਚੋਂ ਟੀ-ਸ਼ਰਟਾਂ ਅਤੇ ਪਜਾਮੇ ਆਦਿ ਡਿਸਪੈਚ ਦੇ ਨਾਮ 'ਤੇ ਚੋਰੀ ਕਰਕੇ ਕਿਸੇ ਹੋਰ ਕੰਪਨੀ ਨੂੰ ਵੇਚ ਦਿੱਤੇ | ਫ਼ੈਕਟਰੀ ਮਾਲਕ ਰਮਨ ਜੈਨ ਨੇ ਦੱਸਿਆ ਇਨ੍ਹਾਂ ਤਿੰਨਾਂ ਵਲੋਂ ਚੋਰੀ ਕੀਤੇ ਗਏ ਟੀ-ਸ਼ਰਟਾਂ ਤੇ ਪਜਾਮਿਆਂ ਦੀ ਅੰਦਾਜ਼ਨ ਕੀਮਤ 22 ਤੋਂ 25 ਲੱਖ ਰੁਪਏ ਬਣਦੀ ਹੈ | ਥਾਣਾ ਜੋਧੇਵਾਲ ਦੀ ਪੁਲਿਸ ਨੇ ਬੱਬਲੂ ਝਾਅ, ਸੁਨੀਲ ਸ਼ਾਹ ਅਤੇ ਕਿ੍ਸ਼ਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਗਿ੍ਫ਼ਤਾਰੀ ਲਈ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ | ਮਾਮਲਾ ਸਾਹਮਣੇ ਆਉਣ ਦੇ ਬਾਅਦ ਤਿੰਨੋਂ ਕਰਮਚਾਰੀ ਫ਼ਰਾਰ ਹੋ ਗਏ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ 'ਤੇ ਡਟੀ ਪਿੰਡ ਖੁੰਦਰ ਉਤਾੜ ਦੀ ਨੌਜਵਾਨ ਸਭਾ ਅਗਲੀ ਖ਼ਬਰ ਲੋਹੇ ਦੇ ਦਾਤ ਨਾਲ ਹਮਲਾ ਕਰ ਲੁੱਟ ਕਰਨ ਵਾਲੇ ਤਿੰਨ ਲੁਟੇਰਿਆਂ ਦੀ ਹੋਈ ਪਛਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।