ਨਸ਼ੇ ਦਾ ਸੇਵਨ ਕਰਦੇ ਕੀਤੇ 3 ਕਾਬੂ
ਅਜੀਤ ਡੈਸਕ
21-09-2025
ਫ਼ਿਰੋਜ਼ਪੁਰ, 20 ਸਤੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜਪੁਰ ਵਿਚ ਨਸ਼ਾ ਦਾ ਸੇਵਨ ਕਰਦੇ 3 ਨੌਜਵਾਨਾਂ ਨੂੰ ਸਿਲਵਰ ਵਰਕ ਤੇ ਲਾਈਟਰ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਦੌਰਾਨ-ਏ-ਗਸ਼ਤ ਪੁਲਿਸ ਪਾਰਟੀ ਸਮੇਤ ਟੀ.ਬੀ. ਹਸਪਤਾਲ ਦੀ ਬੈਕ ਸਾਈਡ ਤੋਂ ਧਵਨ ਕਾਲੋਨੀ ਨੂੰ ਜਾ ਰਹੀ ਸੀ ਤਾਂ ਪਾਰਕ ਦੇ ਸਾਹਮਣੇ ਸੱਜੇ ਹੱਥ ਖ਼ਾਲੀ ਪਏ ਪਲਾਟ ਵਿਚ 3 ਨੌਜਵਾਨ ਧੀਮੀ ਜਿਹੀ ਅੱਗ ਬਾਲ ਕੇ ਸ਼ੱਕੀ ਹਾਲਤ 'ਚ ਬੈਠੇ ਮਿਲੇ ਜੋ ਸਿਲਵਰ ਵਰਕ 'ਤੇ ਹੈਰੋਇਨ ਪਾ ਕੇ ਨਸ਼ਾ ਕਰ ਰਹੇ ਸਨ | ਸਹਾਇਕ ਥਾਣੇਦਾਰ ਨੇ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਰਵੀ ਉਰਫ਼ ਰਮਨ ਪੁੱਤਰ ਜੰਗੀਰਾ ਵਾਸੀ ਭੱਟੀਆਂ ਵਾਲੀ ਬਸਤੀ ਫ਼ਿਰੋਜਪੁਰ ਸ਼ਹਿਰ, ਸੁਮਿਤ ਉਰਫ਼ ਕਾਕਾ ਪੁੱਤਰ ਸੁਰਜੀਤ, ਆਕਾਸ਼ ਪੁੱਤਰ ਬਲਦੇਵ ਵਾਸੀਆਨ ਜਨਤਾ ਪ੍ਰੀਤ ਨਗਰ ਫ਼ਿਰੋਜਪੁਰ ਸ਼ਹਿਰ ਦੱਸਿਆ ਨੂੰ ਕਾਬੂ ਕਰਕੇ ਸਿਟੀ ਥਾਣਾ ਫ਼ਿਰੋਜਪੁਰ ਵਿਚ ਮਾਮਲਾ ਦਰਜ ਕੀਤਾ ਗਿਆ |