19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲਾਇਨਜ਼ ਕਲੱਬ ਵਲੋਂ ਲਗਾਏ ਗਏ ਕੈਂਪ 'ਚ 250 ਮਰੀਜ਼ਾਂ ਨੇ ਕਰਵਾਇਆ ਚੈੱਕਅਪ <br/>

ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ ਡਾਕਟਰ ਤੇ ਉਨ੍ਹਾਂ ਨਾਲ ਮੌਜੂਦ ਕਲੱਬ ਦੇ ਮੈਂਬਰ | ਤਸਵੀਰ-ਕਪਿਲ ਕੰਧਾਰੀ <br/> 21-09-2025
ਗੁਰੂਹਰਸਹਾਏ, 20 ਸਤੰਬਰ (ਕਪਿਲ ਕੰਧਾਰੀ)- ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਸਮੇਂ-ਸਮੇਂ 'ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਉਸ ਤਹਿਤ ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਇਲਾਕੇ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਇਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸਥਾਨਕ ਸ਼ਹਿਰ ਦੀ ਬੂਟਾ ਰਾਮ ਧਰਮਸ਼ਾਲਾ ਵਿਖੇ ਮੇਦਾਂਤਾ ਫਾਊਾਡੇਸ਼ਨ ਗੁਰੂਗ੍ਰਾਮ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੋਰਵ ਸਚਦੇਵਾ, ਮੀਡੀਆ ਸਲਾਹਕਾਰ ਵਰੁਣ ਗਾਵੜੀ, ਰਾਜਨ ਮੋਂਗਾ, ਸਾਜਨ ਸਚਦੇਵਾ, ਪਰਸ਼ਾਤ ਖੇੜਾ, ਮਿਲਾਪ ਛਾਬੜਾ, ਸੰਦੀਪ ਧਵਨ, ਲੱਕੀ ਤਨੇਜਾ, ਸ਼ੁਭਮ ਮੋਂਗਾ, ਹਰਵਿੰਦਰ ਸਿੰਘ ਲਾਡੀ ਭੰਡਾਰੀ, ਅਮਨ ਸਚਦੇਵਾ, ਅਮਿਤ ਅਰੋੜਾ, ਰਜਤ ਸਚਦੇਵਾ, ਹੈਪੀ ਬਰਾੜ, ਮੰਨੂੰ ਮੋਂਗਾ, ਰਣਬੀਰ ਧਵਨ, ਰਚਿਤ ਸੋਢੀ, ਗੁਰਪ੍ਰੀਤ ਸਿੰਘ, ਰੁਸਤਮ ਸਦਿਓੜਾ, ਅਮਿਤ ਸਚਦੇਵਾ, ਰਾਹੁਲ ਬਜਾਜ, ਸਾਜਨ ਸਿਕਰੀ, ਰੋਹਨ ਚਲਾਨਾ, ਰਾਕੇਸ਼ ਮੋਂਗਾ ਨੇ ਦੱਸਿਆ ਕਿ ਸਰਪ੍ਰਸਤ ਸ਼ਹਿਜ਼ਾਦ ਦੀਵਾਨ, ਹਰਿੰਦਰ ਕੁੱਕੜ ਡਿਪਟੀ ਡਿ੍ਸਟਰਿਕਟ ਗਵਰਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਉਨ੍ਹਾਂ ਦੀ ਕਲੱਬ ਵਲੋਂ ਬੂਟਾ ਰਾਮ ਧਰਮਸ਼ਾਲਾ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਅਕਾਲੀ ਆਗੂ ਰੋਹਿਤ ਕੁਮਾਰ ਮੋਂਟੂ ਵੋਹਰਾ ਵਲੋਂ ਕੀਤੀ ਗਈ | ਇਸ ਮੌਕੇ ਮਰੀਜ਼ਾਂ ਦਾ ਚੈੱਕਅਪ ਕਰਨ ਲਈ ਆਏ ਡਾ. ਹਿਮਾਂਸ਼ੂ ਪੁਨੀਆ, ਡਾ. ਰਮੇਸ਼ ਚੰਦਰਾ ਵਲੋਂ ਆਏ 250 ਮਰੀਜ਼ਾ ਦਾ ਜਿੱਥੇ ਚੈੱਕਅਪ ਕੀਤਾ ਗਿਆ ਉੱਥੇ ਹੀ ਉਨ੍ਹਾਂ ਦੇ ਟੈੱਸਟ ਵੀ ਕੀਤੇ ਗਏ |

ਪਿਛਲੀ ਖ਼ਬਰ ਜੋਗਿੰਦਰਾ ਕਾਨਵੈਂਟ ਸਕੂਲ ਦੇ ਤਿੰਨ ਖਿਡਾਰੀਆਂ ਦੀ ਐੱਸ.ਜੀ.ਐਫ.ਆਈ. ਨੈਸ਼ਨਲ ਲਈ ਹੋਈ ਚੋਣ <br/> ਅਗਲੀ ਖ਼ਬਰ ਫ਼ਿਰੋਜ਼ਪੁਰ ਡਵੀਜ਼ਨ 'ਚ 'ਸਵੱਛਤਾ ਹੀ ਸੇਵਾ-2025' ਮੁਹਿੰਮ ਤਹਿਤ ਸਾਈਕਲ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।