ਸੁਨਾਮ ਊਧਮ ਸਿੰਘ ਵਾਲਾ, 30 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਨੇਤਰ ਬੈਂਕ ਸਮਿਤੀ ਵੱਲੋਂ ਪ੍ਰਧਾਨ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ ਦੀ ਅਗਵਾਈ ਵਿਚ ਅੱਖਾਂ ਦਾ 73ਵਾਂ ਮੁਫ਼ਤ ਆਪ੍ਰੇਸ਼ਨ ਕੈਂਪ ਸਥਾਨਕ ਸੋਹਣ ਲਾਲ ਜੈਨ ਮੈਮੋਰੀਅਲ ਚੈਰੀਟੇਬਲ ਆਈ ਹਸਪਤਾਲ ਵਿਖੇ ਲਗਾਇਆ ਗਿਆ | ਜਿਸ ਵਿਚ ਗਲੋਵਲ ਆਈ ਹਸਪਤਾਲ ਸੰਗਰੂਰ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਇੱਕ ਦਰਜਨ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣ ਕੇ ਬੱਸ ਜਰੀਏ ਸੰਗਰੂਰ ਹਸਪਤਾਲ ਲਈ ਰਵਾਨਾ ਕੀਤਾ ਗਿਆ | ਪੋ੍ਰਜੈਕਟ ਚੇਅਰਮੈਨ ਰਾਜ ਕੁਮਾਰ ਬੀਰ ਨੇ ਕਿਹਾ ਕਿ ਸਮਿਤੀ ਹੁਣ ਤੱਕ 15032 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾ ਚੁੱਕੀ ਹੈ | ਇਸ ਮੌਕੇ ਗਿਆਨ ਚੰਦ ਗੁਪਤਾ, ਹੀਰਤ ਲੱਕੀ, ਸੰਸਾਰ ਸਿੰਘ ਗੈਵੀ, ਪ੍ਰਮੋਦ ਨੀਟੂ, ਅਰਚਿਤ ਜੈਨ, ਰਣਜੀਤ ਸਿੰਘ ਤੁੰਗ, ਜੀਵਨ ਬਾਂਸਲ, ਗੋਪਾਲ ਸ਼ਰਮਾ, ਰਜਿੰਦਰ ਸ਼ਰਮਾ ਅਤੇ ਮੁਕੇਸ਼ ਗੋਇਲ ਆਦਿ ਮੌਜੂਦ ਸਨ |