ਬਰਨਾਲਾ, 30 ਅਗਸਤ (ਅਸ਼ੋਕ ਭਾਰਤੀ)-ਸ਼ਹੀਦ ਭਗਤ ਸਿੰਘ ਹਾਕੀ ਅਕੈਡਮੀ ਬਰਨਾਲਾ ਵਲੋਂ ਹਾਕੀ ਦੇ ਜਾਦੂਗਰ ਤੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਸਮਰਪਿਤ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ ਅਕੈਡਮੀ ਦੇ ਹਾਕੀ ਖਿਡਾਰੀਆਂ ਨੂੰ ਕਿੱਟਾਂ, ਹਾਕੀਆਂ ਤੇ ਬਾਲਾਂ ਵੰਡੀਆਂ ਗਈਆਂ | ਯਾਦ ਰਹੇ ਸ਼ਹੀਦ ਭਗਤ ਸਿੰਘ ਹਾਕੀ ਅਕੈਡਮੀ ਬਰਨਾਲਾ ਵਲੋਂ ਪਿਛਲੇ 15 ਵਰਿ੍ਹਆਂ ਤੋਂ ਵੱਧ ਸਮੇਂ ਤੋਂ ਇਲਾਕੇ ਦੇ ਉੱਭਰਦੇ ਖਿਡਾਰੀਆਂ ਨੂੰ ਹਾਕੀ ਦੀ ਕੋਚਿੰਗ ਅਕੈਡਮੀ ਦੇ ਪ੍ਰਧਾਨ ਗੁਰਪ੍ਰੀਤਮ ਸਿੰਘ ਗਰੇਵਾਲ ਤੇ ਹਾਕੀ ਦੇ ਕੋਚ ਪਿਆਰਾ ਲਾਲ ਵਲੋਂ ਮੁਫ਼ਤ ਦਿੱਤੀ ਜਾ ਰਹੀ ਹੈ | ਇਨ੍ਹਾਂ ਦੀ ਅਣਥੱਕ ਮਿਹਨਤ ਤੇ ਕੋਚਿੰਗ ਸਦਕਾ ਬਰਨਾਲਾ ਦੇ ਅਨੇਕਾਂ ਖਿਡਾਰੀ ਪੰਜਾਬ ਪੁਲਿਸ, ਫ਼ੌਜ ਤੇ ਪੈਰਾ ਮਿਲਟਰੀ ਫੋਰਸ ਵਿਚ ਸੇਵਾਵਾਂ ਨਿਭਾਅ ਰਹੇ ਹਨ | ਇਸ ਮੌਕੇ ਐਮ.ਡੀ. ਸਪੋਰਟਸ ਖੇਡ ਅਫ਼ਸਰ ਸਿਮਰਦੀਪ ਸਿੰਘ, ਪੰਜਾਬ ਸਟੇਟ ਮਨਿਸਟਰੀਅਲ ਸਟਾਫ਼ ਯੂਨੀਅਨ ਦੇ ਸੂਬਾਈ ਸਕੱਤਰ ਤਰਸੇਮ ਭੱਠਲ, ਪ੍ਰੋ: ਬਲਵਿੰਦਰ ਕੁਮਾਰ ਬਿੱਟੂ, ਪ੍ਰੋ: ਬਹਾਦਰ ਸਿੰਘ, ਗੁਰਮੀਤ ਸਿੰਘ, ਅਮਰਜੀਤ ਕੌਰ, ਨੈੱਟਬਾਲ ਕੋਚ ਸ਼ਵੇਤਾ ਆਦਿ ਹਾਜ਼ਰ ਸਨ |