ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ 2023 ਦੇ ਪਹਿਲੇ ਹਫ਼ਤੇ ਆਏ ਹੜ੍ਹਾਂ ਮੌਕੇ ਬਕਾਇਦਾ ਐਲਾਨ ਕੀਤਾ ਸੀ ਕਿ ਝੋਨੇ ਸਮੇਤ ਮਾਰੀਆਂ ਗਈਆਂ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਦਾ, ਜਾਨਾਂ ਗੁਆ ਚੁੱਕੇ ਕਿਸਾਨ-ਮਜਦੂਰਾਂ ਦਾ, ਪਸ਼ੂ ਧਨ ਦਾ, ਢਹੇ ਮਕਾਨਾਂ ਦਾ, ਇੱਥੋਂ ਤੱਕ ਕਿ ਹਰ ਗ਼ਰੀਬ ਦੀ ਮਾਰੀ ਗਈ ਮੁਰਗ਼ੀ ਤੇ ਬੱਕਰੀ ਤੱਕ ਦਾ ਅਤੇ ਮਜ਼ਦੂਰਾਂ ਦੀਆਂ ਮਾਰੀਆਂ ਦਿਹਾੜੀਆਂ ਦਾ ਪੂਰਾ ਪੂਰਾ ਮੁਆਵਜ਼ਾ ਹਰ ਹਾਲਤ ਫ਼ੌਰੀ ਤੌਰ 'ਤੇ ਦਿੱਤਾ ਜਾਵੇਗਾ, ਪਰ ਜ਼ਮੀਨੀ ਹਕੀਕਤਾਂ ਹੋਰ ਹੀ ਬਿਆਨ ਕਰ ਰਹੀਆਂ ਹਨ | ਇਹ ਸ਼ਬਦ ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ ਅਤੇ ਕੁਆਰਡੀਨੇਟਰ ਹਲਕਾ ਧੂਰੀ ਨੇ ਗੱਲਬਾਤ ਦੌਰਾਨ ਆਖੇ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਜਿੱਥੇ ਦੋ ਸਾਲ ਪਹਿਲਾਂ ਦੇ ਐਲਾਨੇ ਮੁਆਵਜ਼ੇ ਦੀ ਅਜੇ ਉਡੀਕ ਵਿਚ ਸਨ, ਪਰ ਕੁਦਰਤੀ ਕਰੋਪੀ ਨੇ ਇਕ ਵਾਰ ਫਿਰ ਲੋਕਾਂ ਨੂੰ ਝੰਬ ਦਿੱਤਾ ਹੈ, ਪਰ ਪੰਜਾਬ ਦਾ ਮੱੁਖ ਮੰਤਰੀ ਦੂਜੇ ਰਾਜਾਂ ਦੇ ਦੌਰੇ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਾਲ ਦੁਬਾਰਾ ਹੜ੍ਹ ਨੇ ਮੁੜ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ, ਪਰ ਮੁੱਖ ਮੰਤਰੀ ਵਲੋਂ ਪਹਿਲਾਂ ਕੀਤੇ ਐਲਾਨਾਂ ਨੂੰ 2 ਸਾਲ ਬਾਅਦ ਵੀ ਨਹੀਂ