17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗੋਬਿੰਦ ਸਕੂਲ ਵਿਖੇ ਲੜਕੀਆਂ ਦੇ ਨੈਸ਼ਨਲ ਪੱਧਰੀ ਤਿੰਨ ਰੋਜ਼ਾ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 31-08-2025
ਭਦੌੜ, 30 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਲੜਕੀਆਂ ਦਾ ਤਿੰਨ ਰੋਜ਼ਾ ਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ 11 ਟੀਮਾਂ ਅਤੇ 440 ਖਿਡਾਰੀਆਂ ਨੇ ਹਿੱਸਾ ਲਿਆ | ਟੂਰਨਾਮੈਂਟ ਦਾ ਉਦਘਾਟਨ ਮਨਪ੍ਰੀਤ ਕੌਰ (ਇੰਸਪੈਕਟਰ ਪੰਜਾਬ ਪੁਲਿਸ) ਨੇ ਕੀਤਾ | ਜਿਸ ਦੌਰਾਨ ਸਕੂਲ ਦੇ ਚੇਅਰਮੈਨ ਡਾ: ਦਰਸ਼ਨ ਸਿੰਘ ਗਿੱਲ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਐੱਮ.ਡੀ ਰਿਚਾ ਪਨੇਸਰ ਗਿੱਲ ਅਤੇ ਪਿ੍ੰਸੀਪਲ ਪਵਨ ਕੁਮਾਰ ਠਾਕੁਰ ਹਾਜ਼ਰ ਸਨ | ਟੂਰਨਾਮੈਂਟ ਦੇ ਦੂਜੇ ਦਿਨ ਡੀ.ਐੱਸ.ਪੀ ਤਪਾ ਗੁਰਵਿੰਦਰ ਸਿੰਘ ਅਤੇ ਐੱਸ.ਐੱਚ.ਓ ਭਦੌੜ ਗੁਰਵਿੰਦਰ ਸਿੰਘ ਨੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ ਪਛਾਣ ਕਰ ਕੇ ਖੇਡਾਂ ਨਾਲ ਪੜ੍ਹਾਈ ਅੰਦਰ ਵੀ ਪੂਰੀ ਦਿਲਚਸਪੀ ਰੱਖਣ ਲਈ ਪ੍ਰੇਰਿਤ ਕੀਤਾ | ਚੇਅਰਮੈਨ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਉੱਤਰ ਪ੍ਰਦੇਸ਼, ਨੌਰਥ ਇੰਡੀਆ ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ ਐੱਨ. ਸੀ. ਆਰ, ਜੰਮੂ ਤੇ ਕਸ਼ਮੀਰ ਉੜੀਸਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ, ਬਿਹਾਰ, ਝਾਰਖੰਡ, ਤਾਮਿਲਨਾਡੂ ਤੇ ਪਾਂਡੀਚਰੀ, ਅੰਡੇਮਾਨ ਨਿਕੋਬਾਰ, ਮਹਾਰਾਸ਼ਟਰ, ਉੱਤਰਾਖੰਡ, ਕੇਰਲਾ, ਕਰਨਾਟਕ ਤੇ ਗੋਆ ਅਤੇ ਪੱਛਮੀ ਬੰਗਾਲ ਦੀਆਂ ਅੰਡਰ-14-17-19 ਵਰਗ ਦੀਆਂ ਟੀਮਾਂ ਨੇ ਕਬੱਡੀ ਅੰਦਰ ਆਪਣੀ ਤਾਕਤ ਅਤੇ ਫੁਰਤੀ ਦੇ ਜੌਹਰ ਦਿਖਾਏ | ਜਿਸ ਦੌਰਾਨ ਅੰਡਰ-14 ਵਰਗ ਵਿਚ ਮਹਾਰਾਸ਼ਟਰ ਨੇ ਪਹਿਲਾ, ਕਰਨਾਟਕ ਤੇ ਗੋਆ ਨੇ ਦੂਜਾ ਅਤੇ ਉੱਤਰ ਪ੍ਰਦੇਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-17 ਵਰਗ ਵਿਚ ਉੱਤਰ ਪ੍ਰਦੇਸ ਨੇ ਪਹਿਲਾ, ਕਰਨਾਟਕ ਤੇ ਗੋਆ ਨੇ ਦੂਜਾ ਅਤੇ ਮਹਾਰਾਸ਼ਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-19 ਵਰਗ ਵਿਚ ਕਰਨਾਟਕ ਤੇ ਗੋਆ ਨੇ ਪਹਿਲਾ, ਨੌਰਥ ਇੰਡੀਆ ਨੇ ਦੂਜਾ ਅਤੇ ਮਹਾਰਾਸ਼ਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਦਾ ਸਕੂਲ ਦੇ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ, ਮੈਡਲ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਮਹੀਨਾ ਪਹਿਲਾਂ ਲੱਖਾਂ ਰੁਪਏ ਲਾ ਕੇ ਬਣਾਏ ਮਕਾਨ ਮੀਂਹ ਕਾਰਨ ਹੋਏ ਢਹਿ ਢੇਰੀ ਅਗਲੀ ਖ਼ਬਰ ਮੁੱਖ ਮੰਤਰੀ ਨਹੀਂ ਲੈ ਰਿਹਾ ਹੜ੍ਹ ਪੀੜਤਾਂ ਦੀ ਸਾਰ-ਮੌੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।