19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਿਸਾਨ ਆਗੂ ਭਗਵੰਤ ਭੋਤਨਾ ਸਾਡੇ ਲਈ ਸਦਾ ਪ੍ਰੇਰਨਾਸੋ੍ਰਤ ਰਹਿਣਗੇ-ਜੋਗਿੰਦਰ ਸਿੰਘ ਉਗਰਾਹਾਂ

ਅਜੀਤ ਡੈਸਕ 21-09-2025

ਟੱਲੇਵਾਲ, 20 ਸਤੰਬਰ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਵੱਡੀ ਇਕੱਤਰਤਾ ਭਗਵੰਤ ਯਾਦਗਾਰੀ ਪਾਰਕ ਵਿਚ ਹੋਈ | ਇਸ ਮੌਕੇ ਸਮੂਹ ਆਗੂਆਂ ਨੇ ਆਪਣੇ ਵਿੱਛੜੇ ਸਾਥੀ ਮਰਹੂਮ ਭਗਵੰਤ ਭੋਤਨਾ ਨੂੰ ਸ਼ਰਧਾ ਦੇ ਫੱੁਲ ਭੇਟ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਅਤੇ ਮਾ: ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਕਿ ਭਗਵੰਤ ਭੋਤਨਾ ਸਾਡੀ ਜੱਥੇਬੰਦੀ ਦਾ ਉਹ ਯੋਧਾ ਸੀ, ਜਿਸ ਨੇ ਜੱਥੇਬੰਦੀ ਦੇ ਹਰ ਸੰਘਰਸ਼ ਦੌਰਾਨ ਆਪਣੀ ਮਿਹਨਤ ਸਦਕਾ ਯੋਗਦਾਨ ਪਾਇਆ ਅਤੇ ਜੱਥੇਬੰਦੀ ਦੀਆਂ ਮੂਹਰਲੀਆਂ ਸਫ਼ਾ ਵਿਚ ਰਹਿ ਕੇ ਕੰਮ ਕੀਤਾ, ਪਰ 2006 ਵਿਚ ਇਕ ਸੜਕ ਹਾਦਸੇ ਨੇ ਸਾਡਾ ਹੋਣਹਾਰ ਨੌਜਵਾਨ ਆਗੂ ਸਾਥੋਂ ਖੋਹ ਲਿਆ, ਪਰ ਭਗਵੰਤ ਸਦਾ ਸਾਡੇ ਮਨਾਂ ਵਿਚ ਰਹੇਗਾ ਅਤੇ ਅਸੀਂ ਉਸ ਦੇ ਕੀਤੇ ਕਾਰਜਾਂ ਦੇ ਚੱਲਦਿਆਂ ਪ੍ਰੇਰਨਾ ਲੈਂਦੇ ਰਹਾਂਗੇ | ਉਕਤ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਨ੍ਹਾਂ ਵਲੋਂ ਛੱਡੇ ਅਧੂਰੇ ਕਾਰਜਾਂ ਨੂੰ ਜੱਥੇਬੰਦੀ ਲਗਾਤਾਰ ਸੰਘਰਸ਼ ਕਰ ਕੇ ਲੋਕਾਂ ਨੂੰ ਜਿੱਥੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੀ ਹੈ, ੳੱੁਥੇ ਉਨ੍ਹਾਂ ਦੇ ਹੱਕ ਲੈ ਕੇ ਵੀ ਦੇ ਰਹੀ ਹੈ | ਇਸ ਮੌਕੇ ਜੱਥੇਬੰਦੀ ਵਲੋਂ ਭਗਵੰਤ ਭੋਤਨਾ ਦੀ ਧਰਮ ਪਤਨੀ ਪਰਮਜੀਤ ਕੌਰ ਅਤੇ ਪੱੁਤਰ ਨਵਰੂਪ ਸਿੰਘ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪੀੜਤਾਂ ਲਈ ਜੱਥੇਬੰਦੀ ਵਲੋਂ ਮੁਹਿੰਮ ਵਿੱਢੀ ਗਈ ਹੈ | ਜਿਸ ਦੇ ਚੱਲਦਿਆਂ ਸੂਬੇ ਦੇ ਲੋਕ ਵੱਧ ਚੜ੍ਹ ਕੇ ਸਹਿਯੋਗ ਕਰਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲਾਕ ਪ੍ਰਧਾਨ ਗੁਰਚਰਨ ਸਿੰਘ ਭਦੌੜ, ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਬੱੁਕਣ ਸਿੰਘ ਸੱਦੋਵਾਲ, ਜਗਤਾਰ ਸਿੰਘ ਢਿੱਲਵਾਂ, ਗੁਰਚਰਨ ਸਿੰਘ ਫ਼ੌਜੀ, ਕਮਲਜੀਤ ਕੌਰ ਬਰਨਾਲਾ, ਬਿੰਦਰਪਾਲ ਕੌਰ ਭਦੌੜ, ਬਿੰਦਰ ਸਿੰਘ ਭੋਤਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਜੱਥੇਬੰਦੀ ਦੇ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਹੜ੍ਹ ਪੀੜਤਾਂ ਲਈ ਲਏ ਗਏ ਫ਼ੈਸਲੇ ਸ਼ਲਾਘਾਯੋਗ-ਵਿਧਾਇਕ ਉੱਗੋਕੇ ਅਗਲੀ ਖ਼ਬਰ 'ਐਕਟਿਵ ਲਰਨਿੰਗ”' ਵਿਸ਼ੇ ਸੰਬੰਧੀ ਅਧਿਆਪਕ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।