19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮੁੱਖ ਮੰਤਰੀ ਵਲੋਂ ਹੜ੍ਹ ਪੀੜਤਾਂ ਲਈ ਲਏ ਗਏ ਫ਼ੈਸਲੇ ਸ਼ਲਾਘਾਯੋਗ-ਵਿਧਾਇਕ ਉੱਗੋਕੇ

ਅਜੀਤ ਡੈਸਕ 21-09-2025

ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)-ਪੰਜਾਬ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਤੇ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਵਿਚ ਸੂਬੇ ਦੇ ਮੁੱਖ ਮੰਤਰੀ ਵਲੋਂ ਜੋ ਇਤਿਹਾਸਿਕ ਫ਼ੈਸਲੇ ਲਏ ਹਨ, ਉਹ ਅਤਿ ਸ਼ਲਾਘਾਯੋਗ ਹਨ | ਇਹ ਵਿਚਾਰ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸਾਡੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੱਖ ਮੰਤਰੀ ਵਲੋਂ ਦਿੱਤੀ ਗਈ ਰਾਹਤ ਬਹੁਤ ਜਲਦੀ ਹੀ ਆਪਣੀਆਂ ਜ਼ਿੰਦਗੀਆਂ ਨੂੰ ਮੁੜ ਲੀਹ 'ਤੇ ਲਿਆਉਣ ਵਿਚ ਬਹੁਤ ਵੱਡੀ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਿਸਾਨੀ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਐਲਾਨ ਅਹਿਮ ਫ਼ੈਸਲਾ ਹੈ | ਇਸ ਦੇ ਨਾਲ ਹੀ ਮੁੱਖ ਮੰਤਰੀ ਵਲੋਂ ਖੇਤ ਦੀ ਜ਼ਮੀਨ ਨੂੰ ਮੁੜ ਵਾਹੀ ਯੋਗ ਬਣਾਉਣ ਲਈ 'ਜਿਸ ਦਾ ਖੇਤ, ਉਸ ਦੀ ਰੇਤ' ਤਹਿਤ ਦਰਿਆ ਨਾਲ ਲਗਦੇ ਖੇਤਾਂ 'ਚੋਂ ਮਿੱਟੀ ਚੁੱਕ ਕੇ ਉਸ ਨੰੂ ਆਪਣੇ ਇਸਤੇਮਾਲ ਲਈ ਵਰਤੋਂ ਕਰਨ ਜਾਂ ਉਸ ਨੰੂ ਵੇਚਣ ਦੀ ਇਜਾਜ਼ਤ ਦੇਣਾ ਵੀ ਇਕ ਇਤਿਹਾਸਿਕ ਫ਼ੈਸਲਾ ਹੈ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਹਰ ਇਕ ਵਰਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ | ਇਸ ਮੌਕੇ ਹਲਕਾ ਵਿਧਾਇਕ ਦੇ ਸਹਾਇਕ ਅਮਨ ਦਰਾਕਾ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਗੁਰਤੇਜ ਸਿੰਘ ਧਾਲੀਵਾਲ ਅਤੇ ਜਸਵਿੰਦਰ ਚੱਠਾ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਢਿਲਵਾਂ, ਰਵੀ ਮੌੜ, ਹੈਰੀ ਧਾਲੀਵਾਲ, ਬਲਜੀਤ ਬਾਸੀ, ਰਿੰਕਾ ਅਰੋੜਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਵਾੜਾ ਕਾਲੀ ਰਾਉਨ ਵਿਖੇ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲੇ ਵਿਦੇਸ਼ੀ ਸੰਗਤਾਂ ਨਾਲ ਬੰਨ੍ਹ ਬੰਨ੍ਹਣ ਦੀ ਕਰ ਰਹੇ... ਅਗਲੀ ਖ਼ਬਰ ਕਿਸਾਨ ਆਗੂ ਭਗਵੰਤ ਭੋਤਨਾ ਸਾਡੇ ਲਈ ਸਦਾ ਪ੍ਰੇਰਨਾਸੋ੍ਰਤ ਰਹਿਣਗੇ-ਜੋਗਿੰਦਰ ਸਿੰਘ ਉਗਰਾਹਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।