23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵਿਕਰਮ ਸਾਰਾਭਾਈ ਤੇ ਡਾ. ਅਬਦੁਲ ਕਲਾਮ ਦੀ ਪਹਿਲੀ ਮੁਲਾਕਾਤ

ਅਜੀਤ ਡੈਸਕ 21-09-2025

ਇਕ ਦਿਨ ਧੋਤੀ ਪਹਿਨੀ ਅਤੇ ਲੋਈ (ਸ਼ਾਲ) ਉੱਪਰ ਲਈ ਇਕ ਸੱਜਣ ਚੇਨਈ ਦੇ ਸਮੁੰਦਰੀ ਕਿਨਾਰੇ 'ਤੇ ਬੈਠ ਕੇ ਭਗਵਦ ਗੀਤਾ ਦਾ ਪਾਠ ਕਰ ਰਿਹਾ ਸੀ।
ਉਸੇ ਸਮੇਂ ਇਕ ਨੌਜਵਾਨ ਉਥੇ ਆਇਆ ਤੇ ਉਨ੍ਹਾਂ ਨੂੰ ਕਹਿਣ ਲੱਗਾ, ''ਕੀ ਤੁਸੀਂ ਅੱਜ ਵੀ ਵਿਗਿਆਨ ਦੇ ਇਸ ਯੁੱਗ ਵਿਚ ਅਜਿਹੀ ਕਿਤਾਬ ਪੜ੍ਹਦੇ ਹੋ? ਦੇਖੋ, ਅਸੀਂ ਇਸ ਸਮੇਂ ਚੰਦ ਉੱਤੇ ਪਹੁੰਚ ਗਏ ਹਾਂ ਅਤੇ ਤੁਸੀਂ ਅੱਜ ਵੀ ਇਸ ਗੀਤਾ ਅਤੇ ਰਾਮਾਇਣ ਦੇ ਚੱਕਰ 'ਚ ਫਸੇ ਹੋਏ ਹੋ।''
ਉਸ ਸੱਜਣ ਨੇ ਨੌਜਵਾਨ ਨੂੰ ਪੁੱਛਿਆ, 'ਤੁਸੀਂ ਗੀਤਾ ਬਾਰੇ ਕੀ ਜਾਣਦੇ ਹੋ?''
ਨੌਜਵਾਨ ਨੇ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਉਤਸ਼ਾਹ ਨਾਲ ਕਿਹਾ, ''ਇਹ ਸਭ ਪੜ੍ਹ ਕੇ ਕੀ ਹੋਏਗਾ?''
ਤੁਸੀਂ ਨਹੀਂ ਜਾਣਦੇ, ਮੈਂ ਵਿਕਰਮ ਸਾਰਾਭਾਈ ਰਿਸਰਚ ਇੰਸਟੀਚਿਊਟ ਦਾ ਵਿਦਿਆਰਥੀ ਹਾਂ ਅਤੇ ਇਕ ਵਿਗਿਆਨੀ ਹਾਂ। ਇਹ ਗੀਤਾ ਦਾ ਪਾਠ ਕਰਨਾ ਵਿਅਰਥ ਹੈ।''
ਲੜਕੇ ਦੀ ਗੱਲ ਸੁਣ ਕੇ ਉਹ ਸੱਜਣ ਹੱਸ ਪਏ। ਉਦੋਂ ਹੀ ਦੋ ਵੱਡੀਆਂ ਕਾਰਾਂ ਉਥੇ ਆਈਆਂ ਅਤੇ ਆ ਕੇ ਰੁਕ ਗਈਆਂ। ਇਕ ਕਾਰ ਵਿਚੋਂ ਕੁਝ ਬਲੈਕ ਕਮਾਂਡੋ ਉੱਤਰੇ ਅਤੇ ਦੂਜੀ ਕਾਰ ਵਿਚੋਂ ਇਕ ਸਿਪਾਹੀ।
ਸਿਪਾਹੀ ਦੀ ਪੋਸ਼ਾਕ ਪਹਿਨਣ ਵਾਲੇ ਉਸ ਆਦਮੀ ਨੇ ਸਲਾਮ ਕੀਤੀ, ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਕਾਰ ਦੇ ਦਰਵਾਜ਼ੇ ਕੋਲ ਖੜ੍ਹਾ ਹੋ ਗਿਆ। ਜਿਹੜੇ ਸੱਜਣ ਗੀਤਾ ਦਾ ਪਾਠ ਕਰ ਰਹੇ ਸੀ, ਉਹ ਹੌਲੀ-ਹੌਲੀ ਕਾਰ 'ਚ ਚੜ੍ਹੇ ਤੇ ਬੈਠ ਗਏ।
ਇਹ ਸਭ ਦੇਖ ਕੇ ਨੌਜਵਾਨ ਹੈਰਾਨ ਰਹਿ ਗਿਆ। ਉਸ ਨੇ ਸੋਚਿਆ ਕਿ ਇਹ ਆਦਮੀ ਕੋਈ ਪ੍ਰਸਿੱਧ ਹਸਤੀ ਲੱਗਦਾ ਹੈ।
ਉਹ ਉਨ੍ਹਾਂ ਬਾਰੇ ਕਿਸ ਨੂੰ ਪੁੱਛਦਾ, ਕੋਈ ਨਹੀਂ ਮਿਲ ਰਿਹਾ ਸੀ, ਦੱਸਣ ਵਾਲਾ।
ਫਿਰ ਨੌਜਵਾਨ ਦੌੜ ਕੇ ਉਸ ਸੱਜਣ ਕੋਲ ਹੀ ਚਲਾ ਗਿਆ ਅਤੇ ਪੁੱਛਣ ਲੱਗਾ, ''ਸਰ, ਸਰ, ਤੁਸੀਂ ਕੌਣ ਹੋ?'' ਸੱਜਣ ਨੇ ਬੜੀ ਸ਼ਾਂਤ ਆਵਾਜ਼ ਵਿਚ ਕਿਹਾ, ''ਮੈਂ ਵਿਕਰਮ ਸਾਰਾਭਾਈ ਹਾਂ।''
ਨੌਜਵਾਨ ਨੂੰ 440 ਵੋਲਟ ਦਾ ਝਟਕਾ ਲੱਗਾ।
ਕੀ ਤੁਸੀਂ ਜਾਣਦੇ ਹੋ ਕਿ ਉਹ ਨੌਜਵਾਨ ਕੌਣ ਸੀ?
ਉਹ ਸੀ ਡਾਕਟਰ ਅਬਦੁਲ ਕਲਾਮ।
ਉਸ ਤੋਂ ਬਾਅਦ ਡਾ. ਕਲਾਮ ਨੇ ਭਗਵਦ ਗੀਤਾ ਪੜ੍ਹੀ। ਰਾਮਾਇਣ, ਮਹਾਂਭਾਰਤ ਅਤੇ ਹੋਰ ਅਨੇਕਾਂ ਕਿਤਾਬਾਂ ਵੀ ਪੜ੍ਹੀਆਂ।
ਇਸ ਗੀਤਾ ਨੂੰ ਪੜ੍ਹਨ ਦੇ ਸਿੱਟੇ ਵਜੋਂ ਡਾ. ਕਲਾਮ ਨੇ ਜੀਵਨ ਭਰ ਮੀਟ ਨਾ ਖਾਣ ਦਾ ਪ੍ਰਣ ਕੀਤਾ ਸੀ, ਉਨ੍ਹਾਂ ਨੇ ਆਪਣੀ ਆਤਮ ਕਥਾ 'ਚ ਲਿਖਿਆ ਵੀ ਹੈ :
ਗੀਤਾ ਇਕ ਵਿਗਿਆਨ
ਗੀਤਾ, ਰਾਮਾਇਣ, ਮਹਾਂਭਾਰਤ ਭਾਰਤੀਆਂ ਦੀ ਆਪਣੀ ਸੱਭਿਆਚਾਰਕ ਵਿਰਾਸਤ ਦੀ ਇਕ ਮਹਾਨ ਤੇ ਗੌਰਵਪੂਰਨ ਧਰੋਹਰ ਹੈ ਤੇ ਇਨ੍ਹਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨੀ ਬੜੇ ਮਾਣ ਵਾਲੀ ਗੱਲ ਹੈ।

-ਸਾਬਕਾ ਵਾਰੰਟ ਅਫ਼ਸਰ ਇੰਡੀਅਨ ਆਰਮਡ ਫੋਰਸਿਜ਼
ਏ4ਬੀ/120ਬੀ, ਜਨਕਪੁਰੀ, ਨਵੀਂ ਦਿੱਲੀ-110058
ਮੋਬਾਈਲ : 98184-93748

ਪਿਛਲੀ ਖ਼ਬਰ ਸਟੈਗਨੋਗ੍ਰਾਫੀ ਘੁਟਾਲਾ ਕੀ ਹੈ? ਅਗਲੀ ਖ਼ਬਰ ਵਿਸ਼ਵ ਵਿਚ ਸ਼ਾਂਤੀ ਤੇ ਮਨੁੱਖੀ ਸੁੱਖਾਂ ਲਈ ਬੁੱਧ ਭਿਖਸ਼ੂਆਂ ਦਾ ਯੋਗਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।