23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਟੈਗਨੋਗ੍ਰਾਫੀ ਘੁਟਾਲਾ ਕੀ ਹੈ?

ਅਜੀਤ ਡੈਸਕ 21-09-2025

ਸਟੈਗਨੋਗ੍ਰਾਫੀ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦਾਂ 'ਸਟੈਗਨੋਸ' ਜਿਸ ਦਾ ਅਰਥ ਹੈ ਲੁਕਿਆ ਹੋਇਆ ਅਤੇ 'ਗ੍ਰਾਫੀਨ' ਦਾ ਅਰਥ ਹੈ ਲਿਖਣਾ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਟੈਗਨੋਗ੍ਰਾਫੀ ਕਿਸੇ ਸੁਨੇਹੇ ਜਾਂ ਭੌਤਿਕ ਵਸਤੂ ਦੇ ਵਿਚ ਜਾਣਕਾਰੀ ਨੂੰ ਛੁਪਾਉਣਾ ਹੈ ਤਾਂ ਜੋ ਛੁਪਾਈ ਗਈ ਜਾਣਕਾਰੀ ਦਾ ਪਤਾ ਨਾ ਲੱਗ ਸਕੇ। ਸਟੈਗਨੋਗ੍ਰਾਫੀ ਦੀ ਵਰਤੋਂ ਕਿਸੇ ਵੀ ਡਿਜੀਟਲ ਸਮੱਗਰੀ ਨੂੰ ਲੁਕਾਉਣ ਦੇ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਟੈਕਸਟ, ਚਿੱਤਰ, ਵੀਡੀਓ ਜਾਂ ਆਡੀਓ। ਸਾਈਬਰ ਹਮਲਾਵਰਾਂ ਦੇ ਵਲੋਂ ਇਸ ਦੀ ਵਰਤੋਂ ਆਮ ਦਿਖਣ ਵਾਲੇ ਚਿੱਤਰਾਂ ਜਾਂ ਆਡੀੳ ਫਾਈਲਾਂ ਦੇ ਵਿਚ ਖਤਰਨਾਕ ਕੋਡ ਲੁਕੋ ਕੇ ਭੇਜਣ ਲਈ ਕੀਤੀ ਜਾਂਦੀ ਹੈ। ਜਦੋਂ ਇਨ੍ਹਾਂ ਫਾਈਲਾਂ ਦੇ ਪ੍ਰਾਪਤ ਕਰਤਾ ਦੇ ਵਲੋਂ ਇਨਾਂ ਫਾਈਲ੍ਹਾਂ ਨੂੰ ਖੋਲ੍ਹਿਆ ਜਾਂਦਾ ਹੈ ਤੇ ਇਨ੍ਹਾਂ ਫਾਈਲਾਂ ਦੇ ਵਿਚ ਲੁਕਿਆ ਹੋਇਆ ਖਤਰਨਾਕ ਕੋਡ ਐਕਟੀਵੇਟ ਹੋ ਜਾਂਦਾ ਹੈ ਅਤੇ ਮਾਲਵੇਅਰ ਪ੍ਰਾਪਤ ਕਰਤਾ ਦੇ ਡਿਵਾਈਸ ਦੇ ਵਿਚ ਇੰਸਟਾਲ ਹੋ ਕੇ ਸੰਵੇਦਨਸ਼ੀਲ ਜਾਣਕਾਰੀ ਨੂੰ ਚੋਰੀ ਕਰਦਾ ਹੈ ਅਤੇ ਪ੍ਰਾਪਤ ਕਰਤਾ ਦੇ ਡਿਵਾਈਸ ਤੱਕ ਰਿਮੋਟ ਪਹੁੰਚ ਪ੍ਰਦਾਨ ਕਰਦਾ ਹੈ। ਸਟੈਗਨੋਗ੍ਰਾਫੀ ਕਈ ਤਰਾਂ ਦੀ ਹੁੰਦੀ ਹੈ ਜਿਵੇਂ ਕਿ ਟੈਕਸਟ ਸਟੈਗਨੋਗ੍ਰਾਫੀ , ਚਿੱਤਰ ਸਟੈਗਨੋਗ੍ਰਾਫੀ , ਵੀਡੀਓ ਸਟੈਗਨੋਗ੍ਰਾਫੀ, ਆਡੀਓ ਸਟੈਗਨੋਗ੍ਰਾਫੀ ਅਤੇ ਨੈਟਵਰਕ ਸਟੈਗਨੋਗ੍ਰਾਫੀ।
ਸਟੈਗਨੋਗ੍ਰਾਫੀ ਘੁਟਾਲੇ ਤੋ ਬਚਣ ਦੇ ਉਪਾਅ : 1. ਸਾਨੂੰ ਕਿਸੇ ਵੀ ਸ਼ੱਕੀ ਟੈਕਸਟ , ਚਿੱਤਰ , ਆਡੀਓ ਆਦਿ 'ਤੇ ਕਲਿੱਕ , ਡਾਉੂਨਲੋਡ ਕਰਨ ਅਤੇ ਖੋਲਣ ਤੋਂ ਬਚਣਾ ਚਾਹੀਦਾ ਹੈ। 2. ਸਾਨੂੰ ਆਪਣੇ ਵਟਸਐਪ ਦੀ ਸੈਟਿੰਗ ਦੇ ਵਿਚ ਜਾ ਕੇ ਮੀਡੀਆ ਦੇ ਆਟੋਡਾਉੂਨਲੋਡ ਆਪਸ਼ਨ ਨੂੰ ਬੰਦ ਕਰਨਾ ਚਾਹੀਦਾ ਹੈ। 3. ਸਾਨੂੰ ਕਿਸੇ ਵੀ ਅਣਜਾਣ ਸਰੋਤ ਤੋਂ ਸਾਫਟਵੇਅਰ , ਐਪਲੀਕੇਸ਼ਨ ਆਦਿ ਡਾਊੁਨਲੋਡ ਨਹੀਂ ਕਰਨਾ ਚਾਹੀਦਾ ਹੈ। 4. ਸਾਨੂੰ ਆਪਣੇ ਡਿਵਾਈਸ ਦੇ ਵਿਚ ਐਂਟੀ-ਮਾਲਵੇਅਰ ਸਾਫਟਵੇਅਰ ਡਾਊਨਲੋਡ ਅਤੇ ਅਪਡੇਟ ਕਰਨਾ ਚਾਹੀਦਾ ਹੈ ਅਤੇ ਇਸਦੇ ਨਾਲ ਆਪਣੇ ਡਿਵਾਈਸ ਨੂੰ ਸਕੈਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਸ ਤਰਾਂ ਦੇ ਸਾਈਬਰ ਖਤਰਿਆਂ ਤੋਂ ਬਚਿਆ ਜਾ ਸਕੇ। 5. ਸਾਨੂੰ ਸਾਈਬਰ ਹਮਲਿਆਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।

-ਮੋਬਾਈਲ : 9877094504

ਪਿਛਲੀ ਖ਼ਬਰ ਵਿਕਾਰਾਂ ਦੀ ਮਿੱਟੀ ਅਗਲੀ ਖ਼ਬਰ ਵਿਕਰਮ ਸਾਰਾਭਾਈ ਤੇ ਡਾ. ਅਬਦੁਲ ਕਲਾਮ ਦੀ ਪਹਿਲੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।