19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਰਟੀਫੀਸ਼ੀਅਲ ਇੰਟੈਲੀਜੈਂਸ : ਚਾਰੇ ਪਾਸੇ ਹੋ ਰਹੀ ਹੈ ਮਸਨੂਈ ਬੁੱਧੀ ਦੀ ਚਰਚਾ

ਅਜੀਤ ਡੈਸਕ 31-08-2025

ਮਸਨੂਈ ਬੁੱਧੀ ਦਾ ਅਰਥ ਮਸ਼ੀਨਾਂ ਅੰਦਰ ਮਨੁੱਖ ਵਰਗੀ ਬੁੱਧੀ, ਸਮਝ ਜਾਂ ਬੌਧਿਕਤਾ ਦਾ ਵਿਕਾਸ ਕਰਨਾ ਹੈ। ਅਰਥਾਤ ਕੰਪਿਊਟਰ ਵਰਗੀਆਂ ਮਸ਼ੀਨਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਸਿੱਖ ਸਕਣ, ਸਮਝ ਸਕਣ, ਵਿਵੇਕ ਦੀ ਵਰਤੋਂ ਕਰ ਸਕਣ, ਸਮੱਸਿਆਵਾਂ ਨੂੰ ਸੁਲਝਾ ਸਕਣ, ਸਹਾਇਤਾ ਕਰ ਸਕਣ ਅਤੇ ਮਨੁੱਖਾਂ ਵਾਂਗ ਕੰਮ ਕਰ ਸਕਣ। ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਪੰਜਾਬੀ ਵਿਚ 'ਮਸਨੂਈ ਬੁੱਧੀ ਦਾ' ਨਾਂਅ ਦਿੱਤਾ ਗਿਆ ਹੈ। ਇਸ ਦਾ ਅਰਥ ਹੈ ਮਨੁੱਖ ਦੁਆਰਾ ਬਣਾਈ ਗਈ, ਸਿਰਜੀ ਗਈ, ਵਿਕਸਿਤ ਕੀਤੀ ਗਈ ਮਸ਼ੀਨੀ ਬੁੱਧੀ। ਇਸ ਦੀ ਸਿਰਜਣਾ ਵੇਲੇ ਇਸ ਵਿਚ ਅਨੇਕਾਂ ਖੂਬੀਆਂ ਵਿਕਸਿਤ ਕੀਤੀਆਂ ਗਈਆਂ ਹਨ। ਇਸ ਤਕਨੀਕ ਨੂੰ ਅਮਲ 'ਚ ਲਿਆਉਣ ਵਾਲੇ ਉਫਕਰਨ ਡੇਟਾ ਤੋਂ ਸਿੱਖ ਸਕਦੇ ਹਨ ਅਤੇ ਆਪਣੇ ਪ੍ਰਦਰਸ਼ਨ, ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਬਣਾ ਸਕਦੇ ਹਨ। ਇਹ ਸਮੱਸਿਆਵਾਂ ਨੂੰ ਸਮਝ ਸਕਦੇ ਹਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ, ਪ੍ਰਤੀਕਰਮ ਦੇ ਸਕਦੇ ਹਨ ਅਤੇ ਉਨ੍ਹਾਂ ਦਾ ਹੱਲ ਕਰ ਸਕਦੇ ਹਨ। ਇਹ ਮਨੁੱਖ ਦੀ ਬੋਲੀ ਨੂੰ, ਭਾਸ਼ਾ ਨੂੰ ਸਮਝ ਕੇ ਉਸ ਦਾ ਜਵਾਬ ਦੇ ਸਕਦੇ ਹਨ। ਸਰੀਰਕ ਹਾਵ-ਭਾਵ ਪ੍ਰਗਟਾ ਸਕਦੇ ਹਨ। ਮਸਨੂਈ ਬੁੱਧੀ ਵਿਚ ਇਹ ਸਮਰੱਥਾ ਹੁੰਦੀ ਹੈ ਕਿ ਇਹ ਆਮ, ਖ਼ਾਸ ਅਤੇ ਛੋਟੀਆਂ ਵੱਡੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕਰ ਸਕੇ। ਇਹ ਡੇਟਾ ਅਤੇ ਜਾਣਕਾਰੀ ਦੇ ਆਧਾਰ 'ਤੇ ਫ਼ੈਸਲਾ ਲੈਣ ਦੇ ਵੀ ਸਮਰੱਥ ਹੁੰਦੀ ਹੈ। ਇਸ ਦੇ ਫਾਇਦਿਆਂ ਅਤੇ ਵਰਤੋਂ ਦੀ ਲੰਬੀ ਸੂਚੀ ਹੈ। ਇਹ ਬਿਨਾਂ ਡਰਾਈਵਰ ਤੋਂ ਕਾਰ ਚਲਾ ਸਕਦੀ ਹੈ। ਇਹ ਡਾਕਟਰ ਦੀ ਥਾਂ ਮਰੀਜ਼ਾਂ ਦਾ ਇਲਾਜ ਕਰ ਸਕਦੀ ਹੈ। ਆਰਥਿਕਤਾ ਦੇ ਖੇਤਰ ਵਿਚ ਵਿਵੇਕ ਦੇ ਆਧਾਰ 'ਤੇ ਇਹ ਧੋਖਾਧੜੀ ਤੋਂ ਬਚਾ ਸਕਦੀ ਹੈ। ਸਹੀ ਜਗ੍ਹਾ ਨਿਵੇਸ਼ ਕਰਨ ਵਿਚ ਸਹਾਇਤਾ ਕਰ ਸਕਦੀ ਹੈ। ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਤਸਵੀਰਾਂ ਬਣਾਈਆਂ ਜਾ ਸਕਦੀਆਂ ਹਨ। ਮਨੋਰੰਜਨ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ।
ਏ.ਆਈ. ਇਕ ਪਰਿਵਰਤਨਕਾਰੀ ਤਕਨੀਕ ਹੈ ਜਿਹੜੀ ਮਸ਼ੀਨਾਂ ਨੂੰ ਮਨੁੱਖ ਵਾਂਗ ਸਮੱਸਿਆਵਾਂ ਦੇ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਤਸਵੀਰਾਂ ਨੂੰ ਪਛਾਨਣ ਅਤੇ ਸਿਰਜਣਾਤਮਕ ਸਮੱਗਰੀ ਤਿਆਰ ਕਰਨ ਦੇ ਨਾਲ-ਨਾਲ ਡੇਟਾ ਆਧਾਰਿਤ ਭਵਿੱਖਬਾਣੀਆਂ ਕਰਨ ਅਤੇ ਵਿਸ਼ਾਲ ਪੱਧਰ 'ਤੇ ਬਿਹਤਰ ਫ਼ੈਸਲੇ ਲੈਣ ਦੇ ਕਾਬਲ ਬਣਾਉਂਦੀ ਹੈ।
ਇਸ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਸੰਕੀਰਨ ਅਰਥਾਤ ਕਮਜ਼ੋਰ ਏ.ਆਈ. ਇਸ ਨੂੰ ਕੇਵਲ ਇਕ ਜਾਂ ਕੁਝ ਇਕ ਕੰਮ ਕਰਨ ਲਈ ਹੀ ਡਿਜ਼ਾਈਨ ਕੀਤਾ ਜਾਂਦਾ ਹੈ। ਉਸ ਕੰਮ ਤੋਂ ਇਲਾਵਾ ਇਹ ਕੋਈ ਹੋਰ ਕੰਮ ਨਹੀਂ ਕਰ ਸਕਦੀ। ਦੂਸਰੀ ਕਿਸਮ ਜਨਰਲ ਏ.ਆਈ. ਹੈ। ਇਸ ਵਿਚ ਮਨੁੱਖੀ ਬੁੱਧੀ ਵਾਂਗ ਪ੍ਰਦਰਸ਼ਨ ਕਰਨ ਦੀ ਸਮਰੱਥਾ ਹੁੰਦੀ ਹੈ। ਇਹ ਉਹ ਬੌਧਿਕ ਕੰਮ ਕਰ ਸਕਦੀ ਹੈ, ਜਿਹੜਾ ਮਨੁੱਖ ਕਰ ਸਕਦਾ ਹੈ। ਇਸ ਨੂੰ ਮਜ਼ਬੂਤ ਏ.ਆਈ. ਵੀ ਕਿਹਾ ਜਾਂਦਾ ਹੈ। ਤੀਸਰੀ ਕਿਸਮ ਸੁਪਰ ਏ.ਆਈ. ਹੈ। ਇਹ ਮਨੁੱਖੀ ਬੁੱਧੀ ਤੋਂ ਵੀ ਬਿਹਤਰ ਹੈ ਅਤੇ ਕਿਸੇ ਵੀ ਬੌਧਿਕ ਕਾਰਜ ਨੂੰ ਕਰਨ ਦੇ ਕਾਬਲ ਹੈ, ਜਿਨ੍ਹਾਂ ਵਿਚ ਸਮੱਸਿਆ ਦਾ ਹੱਲ, ਫ਼ੈਸਲੇ ਲੈਣੇ ਅਤੇ ਸਿਰਜਣਾਤਮਿਕ ਅਮਲ ਸ਼ਾਮਿਲ ਹਨ।
ਬੇਸ਼ਕ ਏ.ਆਈ. ਦਾ ਬੋਲਬਾਲਾ ਬੜੀ ਦੇਰ ਬਾਅਦ ਆਰੰਭ ਹੋਇਆ ਪਰ ਇਸ ਦੀ ਸ਼ੁਰੂਆਤ 1950 ਦੇ ਦਹਾਕੇ ਵਿਚ ਹੀ ਹੋ ਗਈ ਸੀ। ਜਦੋਂ ਵਿਗਿਆਨੀਆਂ ਨੇ ਇਹ ਸੋਚਣਾ ਸ਼ੁਰੂ ਕੀਤਾ ਕਿ, ਕੀ ਮਸ਼ੀਨਾਂ ਮਨੁੱਖ ਵਾਂਗ ਸੋਚ ਸਕਦੀਆਂ ਹਨ, ਮਨੁੱਖ ਵਾਂਗ ਕੰਮ ਕਰ ਸਕਦੀਆਂ ਹਨ? ਏ.ਆਈ. ਸ਼ਬਦ ਦਾ ਪ੍ਰਯੋਗ ਪਹਿਲੀ ਵਾਰ 1956 ਵਿਚ ਕੀਤਾ ਗਿਆ ਸੀ।
1980 ਦੇ ਦਹਾਕੇ ਵਿਚ ਏ.ਆਈ. ਨੇ ਵਿੱਤ ਸੇਵਾ ਉਦਯੋਗ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ। ਜਦ 1990 ਦੇ ਦਹਾਕੇ ਦੇ ਅਖੀਰ ਵਿਚ ਇੰਟਰਨੈੱਟ ਤਹਿਤ ਡੇਟਾ ਦਾ ਵਿਸਫੋਟ ਹੋਇਆ ਤਾਂ ਇਸ ਨੇ ਏ.ਆਈ. ਕਾਰਜ ਪ੍ਰਣਾਲੀ ਨੂੰ ਵੱਡਾ ਹੁਲਾਰਾ ਦਿੱਤਾ। ਸਾਲ 2000 ਦੇ ਦਹਾਕੇ ਦੌਰਾਨ ਡੀਪ ਲਰਨਿੰਗ ਜਿਹਾ ਗੁੰਝਲਦਾਰ ਏ.ਆਈ. ਮਾਡਲ ਮਾਡਲ ਹੋਂਦ ਵਿਚ ਆਇਆ।
2000 ਤੋਂ ਬਾਅਦ ਵੱਖ-ਵੱਖ ਮੁਲਕਾਂ ਨੇ ਇਸ ਖੇਤਰ ਵਿਚ ਤੇਜ਼ੀ ਨਾਲ ਕੰਮ ਕੀਤਾ ਅਤੇ ਆਪਸ ਵਿਚ ਇਕ ਮੁਕਾਬਲਾ ਆਰੰਭ ਹੋ ਗਿਆ। ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਚੀਨ, ਜਪਾਨ, ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਫਰਾਂਸ, ਸਵੀਡਨ, ਇਜ਼ਰਾਈਲ, ਆਸਟ੍ਰੇਲੀਆ, ਸਾਊਥ ਕੋਰੀਆ ਜਿਹੇ ਮੁਲਕ ਏ.ਆਈ. ਖੇਤਰ ਵਿਚ ਆਪਣੀਆਂ ਲੱਭਤਾਂ ਤੇ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਕੇ ਦੁਨੀਆ ਦਾ ਧਿਆਨ ਖਿੱਚਣ ਲੱਗੇ। ਜਦ ਚੀਨ ਨੇ ਨਕਲੀ ਨਿਊਜ਼ ਰੀਡਰ ਟੈਲੀਵਿਜ਼ਨ ਸਕਰੀਨ 'ਤੇ ਖ਼ਬਰਾਂ ਪੜ੍ਹਨ ਲਈ ਪੇਸ਼ ਕਰ ਦਿੱਤੇ, ਜਿਹੜੇ ਨਾ ਅੱਕਦੇ ਸਨ ਨਾ ਥੱਕਦੇ ਸਨ ਅਤੇ ਬਿਲਕੁਲ ਅਸਲੀ ਦਾ ਭੁਲੇਖਾ ਪਾਉਂਦੇ ਸਨ ਤਾਂ ਦੁਨੀਆ ਹੱਕੀ ਬੱਕੀ ਰਹਿ ਗਈ। ਇਸ ਖੇਤਰ ਵਿਚ ਜਿਵੇਂ ਭੁਚਾਲ ਆ ਗਿਆ। ਤਦ ਤੋਂ ਮਸਨੂਈ ਬੁੱਧੀ (ਏ.ਆਈ.) ਸੰਸਾਰ ਪੱਧਰ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਫ਼ੇ ਨੁਕਸਾਨ ਵਿਚਾਰੇ ਜਾ ਰਹੇ ਹਨ। ਆਪੋ-ਆਪਣੀ ਭਾਸ਼ਾ ਵਿਚ ਇਸ ਦੇ ਪ੍ਰਯੋਗ 'ਤੇ ਸਭ ਦਾ ਧਿਆਨ ਲੱਗਾ ਹੋਇਆ ਹੈ। ਪੰਜਾਬੀ ਭਾਸ਼ਾ ਵਿਚ ਇਸ ਦੀ ਵਰਤੋਂ 'ਤੇ ਵੀ ਲਗਾਤਾਰ ਵਿਚਾਰ-ਵਟਾਂਦਰਾ ਜਾਰੀ ਹੈ। ਏ.ਆਈ. ਨਾਲ ਅੱਖਰਾਂ ਨੂੰ, ਤਸਵੀਰਾਂ ਨੂੰ, ਡਿਜ਼ਾਇਨਾਂ ਨੂੰ ਨਵੀਂ-ਨਵੀਂ ਦਿੱਖ, ਨਵੇਂ-ਨਵੇਂ ਆਕਾਰ, ਨਵੀਂ-ਨਵੀਂ ਗਹਿਰਾਈ ਦਿੱਤੀ ਜਾ ਰਹੀ ਹੈ।
ਇਸ ਦੀ ਕਿਸਮ ਅਤੇ ਵੰਨਗੀ ਤੁਹਾਡੀਆਂ ਲੋੜਾਂ ਅਤੇ ਵਰਤੋਂ 'ਤੇ ਨਿਰਭਰ ਕਰਦੀ ਹੈ। ਵੱਖ-ਵੱਖ ਮਾਡਲ ਵੱਖ-ਵੱਖ ਕਾਰਜਾਂ ਲਈ ਢੁੱਕਵੇਂ ਹੁੰਦੇ ਹਨ। ਜਿਵੇਂ ਚਰਚਿਤ ਅਤੇ ਸ਼ਕਤੀਸ਼ਾਲੀ ਮਾਡਲਾਂ ਵਿਚ 3hat 7P", 7em}n}, 7rok, 3op}&ot ਅਤੇ Prep&ex}t਼ ਆਦਿ ਆਉਂਦੇ ਹਨ। 3hat 7P" ਸ਼ਕਤੀਸ਼ਾਲੀ ਭਾਸ਼ਾ ਮਾਡਲ ਹੈ। ਇਹ ਵਿਸ਼ਾ ਸਮੱਗਰੀ ਤਿਆਰ ਕਰਨ, ਪ੍ਰਸ਼ਨਾਂ ਦੇ ਉੱਤਰ ਦੇਣ ਅਤੇ ਜੁਦਾ ਜੁਦਾ ਸਿਰਜਣਾਤਮਿਕ ਕਾਰਜਾਂ ਵਿਚ ਸਹਾਇਤਾ ਕਰ ਸਕਦਾ ਹੈ। ਗੂਗਲ ਦੁਆਰਾ ਵਿਕਸਿਤ ਕੀਤਾ ਗਿਆ ਏ.ਆਈ. ਮਾਡਲ 7em}n} ਬਹੁਪੱਖੀ ਹੈ। ਇਹ ਸਮੱਗਰੀ, ਤਸਵੀਰ ਅਤੇ ਆਡੀਓ ਸਮੇਤ ਵੱਖ-ਵੱਖ ਭਾਂਤ ਦੇ ਡੇਟਾ ਨੂੰ ਸਮਝ ਸਕਦਾ ਹੈ। ਮਾਈਕ੍ਰੋਸਾਫ਼ਟ ਦੁਆਰਾ ਵਿਕਸਿਤ 3op}&ot ਏ.ਆਈ. ਦਾ ਅਜਿਹਾ ਮਾਡਲ ਹੈ ਜਿਹੜਾ ਕੋਡਿੰਗ ਅਤੇ ਲੇਖਨ ਸਮੇਤ ਕਈ ਹੋਰ ਕਾਰਜਾਂ ਵਿਚ ਸਹਾਇਕ ਹੋ ਸਕਦਾ ਹੈ।
ਐਕਸ ਏ.ਆਈ. ਦੁਆਰਾ ਬਣਾਇਆ 7rok ਇਕ ਅਜਿਹਾ ਮਾਡਲ ਹੈ ਜਿਹੜਾ ਵਿਵੇਕ, ਵਿਸ਼ਾ-ਸਮੱਗਰੀ ਨਿਰਮਾਣ ਅਤੇ ਪ੍ਰਸੰਗਿਕ ਸੂਝ-ਸਮਝ 'ਤੇ ਕੇਂਦਰਿਤ ਹੈ। Perp&ex}t਼ ਇਕ ਖੋਜ ਆਧਾਰਿਤ ਮਾਡਲ ਹੈ। ਇਹ ਗੂਗਲ, ਬਿੰਗ ਆਦਿ ਸਰੋਤਾਂ ਤੋਂ ਜਾਣਕਾਰੀ ਹਾਸਿਲ ਕਰਕੇ, ਉਸ ਨੂੰ ਇਕੱਠਾ ਕਰਕੇ ਪੇਸ਼ ਕਰਨ ਦੇ ਸਮਰੱਥ ਹੈ।
ਇਸੇ ਤਰ੍ਹਾਂ S਼nthes}a, 4eepseek, 3ontentshake, W}sper 6&ow, W}nston, c&eo ਕੁਝ ਹੋਰ ਏ.ਆਈ. ਮਾਡਲ ਹਨ ਜਿਹੜੇ ਵੱਖ-ਵੱਖ ਵਿਸ਼ੇਸ਼ਤਾਵਾਂ ਨਾਲ ਲੈਸ ਹਨ। ਜਿਵੇਂ ਪਹਿਲਾ ਵੀਡੀਓ ਨਿਰਮਾਣ ਲਈ, ਦੂਸਰਾ ਬਹੁਭਾਸ਼ੀ ਅਤੇ ਸਸਤਾ, ਚੌਥਾ ਆਵਾਜ਼ ਡਿਕਟੇਸ਼ਨ ਟੂਲ, ਪੰਜਵਾਂ ਜਨਰੇਟੇਡ ਸਮੱਗਰੀ ਦਾ ਪਤਾ ਲਗਾਉਣ ਲਈ ਅਤੇ ਛੇਵਾਂ ਵਿੱਤੀ ਪ੍ਰਬੰਧ ਅਤੇ ਬਜਟ ਲਈ ਸਹਾਇਕ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਏ.ਆਈ. ਜਗਤ ਵਿਚ ਨਿੱਤ ਖੋਜ ਕਾਰਜ ਹੋ ਰਹੇ ਹਨ। ਨਵੇਂ-ਨਵੇਂ ਮਾਡਲ ਆ ਰਹੇ ਹਨ ਪਰੰਤੂ ਸਭ ਤੋਂ ਬਿਹਤਰ, ਸਭ ਤੋਂ ਚੰਗਾ, ਸਭ ਤੋਂ ਕਾਰਗਰ ਏ.ਆਈ. ਉਹ ਹੈ ਜਿਹੜਾ ਤੁਹਾਡੀਆਂ ਲੋੜਾਂ ਅਨੁਸਾਰ ਹੋਵੇ। ਏ.ਆਈ. ਦੇ ਵੱਖ-ਵੱਖ ਲਾਭਦਾਇਕ ਤੇ ਨੁਕਸਾਨਦਾਇਕ ਦੋਵੇਂ ਪਹਿਲੂ ਹਨ। ਇਸ ਨਾਲ ਕੰਮ ਸਪੀਡ ਨਾਲ ਹੁੰਦਾ ਹੈ। ਕੰਮ ਵਿਚ ਸਟੀਕਤਾ ਆਉਂਦੀ ਹੈ। ਇਹ ਲਗਾਤਾਰ ਬਿਨਾਂ ਰੁਕੇ, ਬਿਨਾਂ ਅੱਕੇ ਥੱਕੇ ਕੰਮ ਕਰ ਸਕਦੀ ਹੈ ਪਰ ਇਸ ਨਾਲ ਰੁਜ਼ਗਾਰ ਵਿਚ ਕਮੀ ਆਏਗੀ। ਤਕਨੀਕ ਅਤੇ ਮਸ਼ੀਨ 'ਤੇ ਨਿਰਭਰਤਾ ਵਧੇਗੀ। ਨੈਤਿਕ ਸਮੱਸਿਆਵਾਂ ਆਉਣਗੀਆਂ।
ਏ.ਆਈ. ਦਾ ਮੁੱਖ ਉਦੇਸ਼ ਕੰਪਿਊਟਰ ਨੂੰ ਵੱਧ ਤੋਂ ਵੱਧ ਬੌਧਿਕ ਕਾਰਜ ਕਰਨ ਦੇ ਸਮਰੱਥ ਬਣਾਉਣਾ ਹੈ। ਇਸ ਨੂੰ ਸਭ ਤੋਂ ਪਹਿਲਾਂ ਅਮਰੀਕਾ ਦੀ ਕੰਪਨੀ ®P5© 19 ਨੇ ਬਣਾਇਆ। ਇਸ ਕੰਪਨੀ ਦੇ ਮਾਲਿਕ ਸਾਮ ਐਲਟਮਨ ਹਨ। ਸਟੈਨਫੋਰਡ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨੀ ਜਾਨ ਮੈਕਾਰਥੀ ਨੂੰ ਅਮਰੀਕਾ ਵਿਚ ਏ.ਆਈ. ਦਾ ਪਿਤਾਮਾ ਮੰਨਿਆ ਜਾਂਦਾ ਹੈ।
ਏ.ਆਈ. ਐਪ ਇਕ ਅਜਿਹੀ ਐਪਲੀਕੇਸ਼ਨ ਹੈ ਜੋ ਮਸਨੂਈ ਬੁੱਧੀ ਦਾ ਉਪਯੋਗ ਕਰਕੇ ਵੱਖ-ਵੱਖ ਕਾਰਜਾਂ ਨੂੰ ਕਰਨ ਦੇ ਸਮਰੱਥ ਹੁੰਦੀ ਹੈ। ਇਹ ਐਪ ਮਨੁੱਖੀ ਬੁੱਧੀ ਦੀ ਨਕਲ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਇਨ੍ਹਾਂ ਦੀ ਵਰਤੋਂ ਲਗਾਤਾਰ ਵਧ ਰਹੀ ਹੈ, ਜਿਸ ਨਾਲ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਮਿਲਣ ਦੇ ਨਾਲ-ਨਾਲ ਮਨੁੱਖੀ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਮੋਬਾਈਲ ਫੋਨ ਵਿਚ ਇਨ੍ਹਾਂ ਦੀ ਮੌਜੂਦਗੀ ਦਾ ਅਰਥ ਹੈ ਕਿ ਇਹ ਏ.ਆਈ. ਤਕਨੀਕ ਦੀ ਵਰਤੋਂ ਕਰਕੇ ਫੋਨ ਦਾ ਪ੍ਰਯੋਗ ਕਰਨ ਵਾਲੇ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹਨ। ਫੋਨ ਨੂੰ ਸਿੱਖਣ, ਏ.ਆਈ. ਤਕਨੀਕ ਨੂੰ ਵਰਤਣ ਦੇ ਸਮਰੱਥ ਬਣਾਉਂਦੇ ਹਨ।
ਏ.ਆਈ. ਤਕਨੀਕ ਨਾਲ ਫੋਨ ਕੈਮਰੇ ਦੀ ਬਿਹਤਰ ਵਰਤੋਂ ਕਰ ਸਕਦਾ ਹੈ। ਤਸਵੀਰ ਦੀ ਗੁਣਵੱਤਾ ਵਧਾ ਸਕਦਾ ਹੈ। ਸਿਰੀ, ਗੂਗਲ ਅਤੇ ਐਲਕਸਾ ਜਿਹੇ ਆਵਾਜ਼ ਅਸਿਸਟੈਂਟ ਦੀ ਵਰਤੋਂ ਕਰਕੇ ਸਹਾਇਕ ਹੋ ਸਕਦਾ ਹੈ। ਤੁਰੰਤ ਭਾਸ਼ਾ ਅਨੁਵਾਦ ਦੀ ਸਹੂਲਤ ਮੁਹੱਈਆ ਕਰਦਾ ਹੈ। ਤੁਹਾਡੀਆਂ ਲੋੜਾਂ ਅਨੁਸਾਰ, ਵਰਤੋਂ ਅਨੁਸਾਰ ਪ੍ਰਸੰਗਿਕ ਸਮੱਗਰੀ, ਐਪ ਅਤੇ ਹੋਰ ਸਿਫਾਰਸ਼ਾਂ ਕਰਦਾ ਹੈ। ਸੁਰੱਖਿਆ ਲਈ ਬਿਹਤਰ ਡਿਵਾਈਸ ਦਾ ਸੁਝਾਅ ਦਿੰਦਾ ਹੈ। ਤੁਹਾਡੀ ਇਨਪੁਟ ਦੇ ਆਧਾਰ 'ਤੇ ਸਮਾਰਟ ਪ੍ਰਤੀਕਿਰਿਆਵਾਂ ਪ੍ਰਦਾਨ ਕਰ ਸਕਦਾ ਹੈ। ਦੂਸਰੇ ਪਾਸੇ ਰੁਜ਼ਗਾਰ, ਨਿੱਜਤਾ, ਦੁਰਵਰਤੋਂ, ਸਮਾਜਿਕ ਅਸਮਾਨਤਾ ਅਤੇ ਨੈਤਿਕਤਾ ਜਿਹੀਆਂ ਚਿੰਤਾਵਾਂ ਵੀ ਏ.ਆਈ. ਦੀ ਵਧਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ। ਇਸ ਸਮੇਂ ਸੰਸਾਰ ਵਿਚ 78 ਤੋਂ ਵਧੇਰੇ ਕੰਪਨੀਆਂ ਏ.ਆਈ. 'ਤੇ ਕੰਮ ਕਰ ਰਹੀਆਂ ਹਨ ਤਾਂ ਜੋ ਵੱਖ-ਵੱਖ ਉਦਯੋਗਾਂ ਦੀ ਕਾਰਜ ਪ੍ਰਣਾਲੀ ਵਿਚ ਤਬਦੀਲੀਆਂ ਨੂੰ ਸੰਭਵ ਬਣਾਇਆ ਜਾ ਸਕੇ। ਇਨ੍ਹਾਂ ਵਿਚੋਂ ਗੂਗਲ, ਐਮਾਜ਼ੋਨ, ਐਪਲ, ਮਾਈਕ੍ਰੋਸਾਫ਼ਟ ਜਿਹੀਆਂ ਕੰਪਨੀਆਂ ਪ੍ਰਮੁੱਖ ਹਨ। ਵੱਖ-ਵੱਖ ਮੁਲਕਾਂ ਦੀਆਂ ਇਹ ਕੰਪਨੀਆਂ ਅਤੇ ਵੱਖ-ਵੱਖ ਮੁਲਕ ਇਕ ਦੂਸਰੇ ਤੋਂ ਅੱਗੇ ਲੰਘਣ ਲਈ ਯਤਨਸ਼ੀਲ ਹਨ।

ਈ-ਮੇਲ : prof_kulbir@yahoo.com

ਪਿਛਲੀ ਖ਼ਬਰ ਅੱਜ ਵੀ ਸੰਵਿਧਾਨਕ ਹੱਕਾਂ ਤੋਂ ਵਾਂਝੇ ਹਨ ਵਿਮੁਕਤ ਜਾਤੀਆਂ ਦੇ ਲੋਕ ਅਗਲੀ ਖ਼ਬਰ ਰਜਿਸਟਰਡ ਡਾਕ ਪ੍ਰਣਾਲੀ ਨੂੰ ਅਲਵਿਦਾ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।