ਖ਼ਬਰਾਂ ਵਾਲੇ ਅਖ਼ਬਾਰ ਬਥੇਰੇ
ਪਰ ਜੋ ਭਾਇਆ ਮਨ ਨੂੰ ਮੇਰੇ
ਦੱਸਣ ਲੱਗਿਆ ਓਹ ਮੈਂ ਯਾਰ
ਉਹ ਹੈ ਸਾਡਾ 'ਅਜੀਤ' ਅਖ਼ਬਾਰ |
ਕੋਈ ਫੋਟੋ ਨਾ ਛਪੇ ਅਸ਼ਲੀਲ
ਧੀਆਂ-ਭੈਣਾਂ ਨਾ ਕਰੇ ਜਲੀਲ
ਸਭ ਨੂੰ ਇਕੋ ਦੇਵੇ ਦਲੀਲ
ਕਿਸੇ ਨਾਲ਼ ਨਾ ਖਾਵੇ ਖਾਰ
ਉਹ ਹੈ ਸਾਡਾ 'ਅਜੀਤ' ਅਖਬਾਰ |
ਇਕੋ ਤੱਕੜੀ ਸਭ ਨੂੰ ਤੋਲੇ
ਸੱਚੀਆਂ ਲਿਖਦੈ ਝੂਠ ਨਾ ਬੋਲੇ
ਭੇਦ ਦਿਲਾਂ ਦੇ ਸਭ ਦੇ ਫੋਲੇ
ਰੱਖੇ ਸਭ ਨੂੰ ਇਕੋ ਸਾਰ
ਉਹ ਹੈ ਸਾਡਾ 'ਅਜੀਤ' ਅਖ਼ਬਾਰ |
ਚੁਟਕਲੇ ਆਉਂਦੇ ਨਵੇਂ ਨਕੋਰ
ਹੋਣ ਨਾ ਦਿੰਦਾ ਕਿਸੇ ਨੂੰ ਬੋਰ
ਦੇਖਣ ਵਾਲੀ ਇਸਦੀ ਤੋਰ
ਛਪੇ ਜਲੰਧਰੋਂ ਜਾਵੇ ਬਾਹਰ
ਉਹ ਹੈ ਸਾਡਾ 'ਅਜੀਤ' ਅਖ਼ਬਾਰ |
ਨਵੇਂ ਤੋਂ ਨਵਾਂ ਕਹਾਣੀ ਵਿਅੰਗ
ਖ਼ਬਰ ਲਿਖਣ ਦਾ ਵੱਖਰਾ ਢੰਗ
ਹਰ ਕੋਈ ਪੜ੍ਹ ਕੇ ਰਹਿ ਜਾਏ ਦੰਗ
ਖੰਭਾਂ ਦੀ ਨਾ ਬਣਾਵੇ ਡਾਰ
ਉਹ ਹੈ ਸਾਡਾ 'ਅਜੀਤ' ਅਖ਼ਬਾਰ |
ਇਕ ਪੰਨਾ ਬੱਚਿਆਂ ਦੇ ਨਾਂ
ਫੋਟੋ ਮੇਰੀ ਛਪ ਗਈ ਮਾਂ
ਮਾਂ ਚੁੰਮਦੀ ਕਹੇ ਸਦਕੇ ਜਾਂ
ਐਨਾ ਸਭ ਨੂੰ ਦੇਵੇ ਸਤਿਕਾਰ
ਉਹ ਹੈ ਸਾਡਾ 'ਅਜੀਤ' ਅਖਬਾਰ |
ਬੱਚੇ, ਬੁੱਢੇ ਅਤੇ ਜਵਾਨ
ਧੀਆਂ, ਭੈਣਾਂ ਸੱਸ, ਨਨਾਣ
ਸਾਰੇ ਪੜ੍ਹ ਕੇ ਖੁਸ਼ੀ ਮਨਾਣ
ਉੱਚੇ ਸੁੱਚੇ ਲਿਖੇ ਵਿਚਾਰ
ਉਹ ਹੈ ਸਾਡਾ 'ਅਜੀਤ' ਅਖ਼ਬਾਰ |
-ਪੰਜਾਬੀ ਮਾਸਟਰ
ਸਰਕਾਰੀ ਮਿਡਲ ਸਕੂਲ ਤੂਰਾਂ |
ਮੋਬਾਈਲ : 98776-03231