ਸੋਹਣੇ ਦੋਸਤੋ, ਨੌਜਵਾਨ ਮਿੱਤਰੋ,
ਟੁਰੋ ਸੰਭਲ ਕੇ, ਰਾਹ ਦੁਸ਼ਵਾਰ ਭਾਵੇਂ |
ਅਪਣੀ ਸ਼ਕਤੀ ਨੂੰ ਸਹੀ ਦਿਸ਼ਾ ਦੇਵੋ,
ਹੋ ਜਾਂਦੇ ਹੋ ਕਦੇ ਲਾਚਾਰ ਭਾਵੇਂ |
ਮਾਰੂ ਅਨਸਰਾਂ ਨਾਲ ਨਾ ਕਰੋ ਸੰਧੀ,
ਹੋ ਰਿਹਾ ਹੈ ਕੂੜ ਪ੍ਰਚਾਰ ਭਾਵੇਂ |
ਹਿੰਮਤ ਸਾਹਮਣੇ ਨਹੀਂ ਖਲੋਅ ਸਕਦੀ,
ਉੱਚੀ ਕਿੰਨੀ ਵੀ ਹੋਵੇ ਦੀਵਾਰ ਭਾਵੇਂ |
-ਫ਼ਰੀਦਕੋਟ | ਮੋਬਾਈਲ : 98150-02302.