ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ 'ਚ ਇਕ ਕਾਰ 'ਚੋਂ ਹਥਿਆਰ ਜ਼ਬਤ ਕਰਨ ਤੋਂ ਬਾਅਦ ਪੰਜਾਬੀ ਮੂਲ ਦੇ 4 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਹਨਾਂ 'ਤੇ ਹਥਿਆਰਾਂ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਸੋਮਵਾਰ 15 ਸਤੰਬਰ ਨੂੰ ਬਲੈਕ ਕੰਟਰੀ ਰੂਟ 'ਤੇ ਰੋਕੀ ਗਈ ਇਕ ਕਾਰ 'ਚੋਂ ਇਕ ਹੈਂਡਗੰਨ ਤੇ ਤਲਵਾਰਾਂ ਮਿਲਣ ਤੋਂ ਬਾਅਦ ਇਹ ਗਿ੍ਫਤਾਰੀਆਂ ਹੋਈਆਂ ਹਨ | ਮੇਜਰ ਕ੍ਰਾਈਮ ਯੂਨਿਟ ਨੇ ਦੱਸਿਆ ਕਿ ਕਿ ਜ਼ੋਰਾਵਰ ਸਿੰਘ (30), ਗੁਰਵਿੰਦਰ ਸਿੰਘ (24), ਹਰਪਨਦੀਪ ਸਿੰਘ (22), ਅਤੇ ਹਰਸ਼ਹਿਜਦੀਪ ਸਿੰਘ (20), ਸਾਰਿਆਂ 'ਤੇ ਹਿੰਸਾ ਦਾ ਡਰ ਪੈਦਾ ਕਰਨ ਦੇ ਇਰਾਦੇ ਨਾਲ ਹਥਿਆਰ ਰੱਖਣ, ਗੋਲਾ ਬਾਰੂਦ ਰੱਖਣ, ਤੇਜ਼ਧਾਰ ਹਥਿਆਰ ਰੱਖਣ ਤੇ ਜ਼ਖਮੀ ਕਰਨ ਦੇ ਇਰਾਦੇ ਦੇ ਦੋਸ਼ ਲਗਾਏ ਗਏ ਹਨ | ਚਾਰੇ ਵਿਅਕਤੀਆਂ ਬਾਅਦ 'ਚ ਵੁਲਵਰਹੈਂਪਟਨ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ |