17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਰਤ-ਪਾਕਿ ਮੈਚ ਲਈ ਪਾਈਕ੍ਰਾਫਟ ਮੁੜ ਹੋਣਗੇ ਮੈਚ ਰੈਫਰੀ <br/>

ਅਜੀਤ ਡੈਸਕ 21-09-2025

ਦੁਬਈ, 20 ਸਤੰਬਰ (ਪੀ.ਟੀ.ਆਈ.)-ਅੰਤਰਰਾਸ਼ਟਰੀ ਕਿ੍ਕਟ ਪ੍ਰੀਸ਼ਦ (ਆਈ.ਸੀ.ਸੀ.) ਨੇ 21 ਸਤੰਬਰ ਨੂੰ ਹੋਣ ਵਾਲੇ ਭਾਰਤ ਤੇ ਪਾਕਿਸਤਾਨ ਵਿਚਕਾਰ ਏਸ਼ੀਆ ਕੱਪ ਸੁਪਰ 4 ਮੈਚ ਲਈ ਆਪਣੇ ਏਲੀਟ ਪੈਨਲ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਦੁਬਾਰਾ ਨਿਯੁਕਤ ਕੀਤਾ ਹੈ | ਪੀ.ਸੀ.ਬੀ. ਵੱਲੋਂ ਉਨ੍ਹਾਂ ਨੂੰ ਹਟਾਉਣ ਲਈ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਇਹ ਫ਼ੈਸਲਾ ਲਿਆ ਗਿਆ | ਇਕ ਟੂਰਨਾਮੈਂਟ ਸੂਤਰ ਨੇ ਦੱਸਿਆ ਐਂਡੀ ਪਾਈਕ੍ਰਾਫਟ ਭਾਰਤ-ਪਾਕਿਸਤਾਨ ਮੈਚ ਲਈ ਮੈਚ ਰੈਫਰੀ ਹਨ | ਐਤਵਾਰ ਦੇ ਮੈਚ ਲਈ ਮੈਚ ਅਧਿਕਾਰੀਆਂ ਦੀ ਸੂਚੀ ਅਜੇ ਜਨਤਕ ਨਹੀਂ ਕੀਤੀ ਗਈ ਹੈ | ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਰਿਚੀ ਰਿਚਰਡਸਨ ਟੂਰਨਾਮੈਂਟ 'ਚ ਦੂਜੇ ਮੈਚ ਰੈਫਰੀ ਹਨ | ਭਾਰਤੀ ਟੀਮ ਨੇ ਪਿਛਲੇ ਐਤਵਾਰ ਨੂੰ ਨੀਤੀਗਤ ਫੈਸਲੇ ਵਜੋਂ ਪਾਕਿਸਤਾਨੀ ਟੀਮ ਨਾਲ ਹੱਥ ਨਹੀਂ ਮਿਲਾਇਆ ਸੀ ਤੇ ਪਾਈਕ੍ਰਾਫਟ ਉਸ ਮੈਚ ਲਈ ਮੈਚ ਰੈਫਰੀ ਸਨ | ਪਾਕਿਸਤਾਨੀ ਟੀਮ ਨੇ ਬਾਅਦ 'ਚ ਆਈ.ਸੀ.ਸੀ. ਨੂੰ 2 ਈ-ਮੇਲ ਭੇਜੇ, ਪਹਿਲੀ ਪਾਈਕ੍ਰਾਫਟ ਨੂੰ ਟੂਰਨਾਮੈਂਟ ਤੋਂ ਹਟਾਉਣ ਦੀ ਬੇਨਤੀ ਕੀਤੀ ਗਈ ਤੇ ਦੂਜੀ ਆਪਣੀ ਟੀਮ ਦੇ ਮੈਚਾਂ ਤੋਂ ਹਟਾਉਣ ਦੀ ਬੇਨਤੀ ਕੀਤੀ ਗਈ | ਆਈ.ਸੀ.ਸੀ. ਆਪਣੇ ਏਲੀਟ ਪੈਨਲ ਰੈਫਰੀ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹਾ ਸੀ ਅਤੇ ਪੀ.ਸੀ.ਬੀ. ਦੀਆਂ ਦੋਵੇਂ ਮੰਗਾਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ |

ਪਿਛਲੀ ਖ਼ਬਰ ਇੰਗਲੈਂਡ 'ਚ ਇਕ ਕਾਰ 'ਚੋਂ ਹਥਿਆਰ ਜ਼ਬਤ-4 ਪੰਜਾਬੀ ਗਿ੍ਫ਼ਤਾਰ <br/> ਅਗਲੀ ਖ਼ਬਰ ਅਰਸ਼ਦੀਪ ਸਿੰਘ ਨੇ ਟੀ-20 'ਚ 100 ਵਿਕਟਾਂ ਕੀਤੀਆਂ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।