17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਹਿਲੀ ਪਸੰਦ 'ਚ ਸ਼ਾਮਿਲ <br/>

ਅਜੀਤ ਡੈਸਕ 21-09-2025
ਟੋਰਾਂਟੋ, 20 ਸਤੰਬਰ (ਸਤਪਾਲ ਸਿੰਘ ਜÏਹਲ)-ਅਪਲਾਈ ਬੋਰਡ ਦੀ ਇਕ ਅੰਤਰਰਾਸ਼ਟਰੀ ਪੱਧਰ ਦੀ ਤਾਜਾ ਰਿਪੋਰਟ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਦਾ ਨਾਮ ਅਜੇ ਵੀ ਚੋਟੀ ਦੀ ਚੋਣ 'ਚ ਸ਼ਾਮਿਲ ਹੈ | ਬੀਤੇ ਕੁਝ ਸਾਲਾਂ ਦÏਰਾਨ ਕੈਨੇਡਾ 'ਚ ਮਹਿੰਗਾਈ ਵਧਣ, ਰਿਹਾਇਸ਼ ਤੇ ਰੋਜ਼ਗਾਰ ਦੀ ਕਮੀ, ਸਿਹਤ ਸਹੂਲਤਾਂ 'ਚ ਨਿਘਾਰ, ਭਿ੍ਸ਼ਟਾਚਾਰ ਵਧਣ, ਇਮੀਗ੍ਰੇਸ਼ਨ ਤੇ ਵੀਜਾ ਨੀਤੀਆਂ ਸਖਤ ਹੋਣ ਮਗਰੋਂ ਵਿਦੇਸ਼ਾਂ, ਖਾਸ ਤÏਰ 'ਤੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਸਟੱਡੀ ਪਰਮਿਟ ਧਾਰਕ ਬਹੁਤ ਵੱਡੀ ਹੱਦ ਤੱਕ ਘੱਟ ਹੋ ਗਏ ਹਨ | ਪੰਜਾਬ ਤੋਂ ਸਟੱਡੀ ਪਰਮਿਟ ਲੈ ਕੇ ਵੱਡੀ ਗਿਣਤੀ ਨÏਜਵਾਨ ਕੈਨੇਡਾ 'ਚ ਪਹੁੰਚਦੇ ਸਨ ਜਦਕਿ ਉਹ ਗਿਣਤੀ ਹੁਣ ਸਤੰਬਰ 2025 ਦੇ ਨਵੇਂ ਸਮੈਸਟਰ 'ਚ ਲੱਗਭੱਗ ਸਿਫਰ ਦੇ ਬਰਾਬਰ ਹੈ | ਭਾਰਤ ਦੇ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੁਆਂਢੀ ਦੇਸ਼ ਨੇਪਾਲ ਤੋਂ ਕੁਝ ਵਿਦਿਆਰਥੀ ਪਹੁੰਚ ਰਹੇ ਹਨ | ਬੀਤੇ ਕੱਲ੍ਹ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਵਿਦਿਆਰਥੀਆਂ ਅਤੇ ਪਰਵਾਸੀਆਂ ਨੂੰ ਨਵੀਂ ਜਗ੍ਹਾ ਜਾਣ ਤੋਂ ਪਹਿਲਾਂ ਓਥੇ ਦੇ ਖਰਚੇ, ਸੁਰੱਖਿਅਤ ਮਾਹÏਲ, ਅਤੇ ਲੋਕਾਂ ਤੋਂ ਸਤਿਕਾਰਤ ਵਤੀਰੇ ਦੀ ਵੱਡੀ ਆਸ ਹੁੰਦੀ ਹੈ | ਰਿਪੋਰਟ ਅਨੁਸਾਰ ਪੜ੍ਹਨ ਜਾਣ ਵਾਸਤੇ 82 ਫੀਸਦ ਵਿਦੇਸ਼ੀ ਨÏਜਵਾਨਾਂ ਦੀ ਸਭ ਤੋਂ ਪਹਿਲੀ ਪਸੰਦ ਬਰਤਾਨੀਆ ਹੈ | 74 ਫੀਸਦ ਨਾਲ਼ ਕੈਨੇਡਾ ਦੂਸਰੇ, ਅਤੇ 64 ਫੀਸਦ ਨਾਲ਼ ਅਮਰੀਕਾ ਤੀਸਰੇ ਨੰਬਰ 'ਤੇ ਹਨ¢ ਆਸਟਰੇਲਿਆਂ 67 ਫੀਸਦ, ਜਰਮਨੀ 60 ਫੀਸਦ, ਅਤੇ ਆਇਰਲੈਂਡ 50 ਫੀਸਦ ਲੋਕਾਂ ਦੀ ਪਸੰਦ ਹਨ¢ ਇਸ ਸਾਲ ਦੇ ਸ਼ੁਰੂ 'ਚ ਕੈਨੇਡਾ ਨੂੰ ਤੀਸਰੇ ਨੰਬਰ ਦਾ ਦੇਸ਼ ਦਰਸਾਇਆ ਗਿਆ ਸੀ ਪਰ ਹੁਣ ਇਹ ਦੇਸ਼ ਵਿਦਿਆਰਥੀਆਂ ਦੀ ਦੂਸਰੀ ਪਸੰਦ ਬਣਿਆ ਹੈ¢ ਸਰਕਾਰ ਵਲੋਂ ਵਿਦੇਸ਼ੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਵਿਆਂਦੜਾਂ ਲਈ ਵਰਕ ਪਰਮਿਟ ਦੀਆਂ ਸੰਭਾਵਨਾਵਾਂ ਸੀਮਤ ਕਰ ਦੇਣ ਕਰਕੇ ਵੀ ਕੈਨੇਡਾ 'ਚ ਪੜ੍ਹਨ ਜਾਣ ਦੀ ਰੁਚੀ ਘੱਟ ਹੋਈ ਹੈ | 2023 'ਚ ਲਗਭਗ 94 ਫੀਸਦ ਵਿਦੇਸ਼ੀ ਵਿਦਿਆਰਥੀਆਂ ਨੇ ਕੈਨੇਡਾ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ | ਮÏਜੂਦਾ ਹਾਲਾਤਾਂ 'ਚ ਅਮਰੀਕਾ ਵਿਖੇ ਤੇਜੀ ਨਾਲ਼ ਬਦਲ ਰਹੀਆਂ ਇਮੀਗ੍ਰੇਸ਼ਨ ਤੇ ਵੀਜਾ ਨੀਤੀਆਂ ਕਾਰਨ ਵੀ ਵਿਦੇਸ਼ਾਂ ਤੋਂ ਲੋਕਾਂ ਓਥੇ ਜਾਣ ਦੀ ਬਜਾਏ ਕੈਨੇਡਾ ਨੂੰ ਪਹਿਲ ਦੇ ਰਹੇ ਹਨ | ਜਿਸ ਦੇਸ਼ 'ਚ ਪੜ੍ਹਾਈ ਦੇ ਨਾਲ ਕੰਮ ਮਿਲਣ ਦੀ ਸੰਭਾਵਨਾ ਹੋਵੇ ਉਸ ਦੇਸ਼ ਵੱਲ੍ਹ ਵੱਧ ਵਿਦੇਸ਼ੀ ਆਕ੍ਰਸ਼ਿਤ ਹੁੰਦੇ ਹਨ ਤੇ ਕੈਨੇਡਾ ਦੀਆਂ ਬੀਤੇ ਸਾਲਾਂ ਦÏਰਾਨ ਅਜਿਹੀਆਂ ਮੋਕਲੀਆਂ ਨੀਤੀਆਂ ਰਹੀਆਂ ਜੋ ਦੇਸ਼ ਦੇ ਹਾਲਾਤਾਂ ਨੂੰ ਬਹੁਤੀ ਦੇਰ ਰਾਸ ਨਹੀਂ ਆਈਆਂ ਤੇ ਆਖਿਰ ਸਰਕਾਰ ਨੂੰ ਵੀਜਾ, ਸਟੱਡੀ ਅਤੇ ਵਰਕ ਪਰਮਿਟ ਘੱਟ ਕਰਨੇ ਪੈ ਗਏ ਹਨ |

ਪਿਛਲੀ ਖ਼ਬਰ ਐਡੀਲੇਡ 'ਚ 27 ਨੂੰ ਹੋਵੇਗਾ ਰੰਗੀਨ ਦੀਵਾਲੀ ਮੇਲਾ <br/> ਅਗਲੀ ਖ਼ਬਰ ਸਿੱਖ ਫੈਡਰੇਸ਼ਨ ਯੂ.ਕੇ. ਦੀ 41ਵੀਂ ਸਾਲਾਨਾ ਅੰਤਰਰਾਸ਼ਟਰੀ ਸਿੱਖ ਕਨਵੈਨਸ਼ਨ 28 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।