ਐਡੀਲੇਡ, 20 ਸਤੰਬਰ (ਗੁਰਮੀਤ ਸਿੰਘ ਵਾਲੀਆ)-27 ਸਤੰਬਰ ਨੂੰ ਐਡੀਲੇਡ ਦੇ ਸਿਵਿਕ ਪਾਰਕ ਵਿਖੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਮਨਾਇਆ ਜਾ ਰਿਹਾ ਦਿਵਾਲੀ ਮੇਲਾ ਇਸ ਵਾਰ ਵਿਸ਼ੇਸ਼ ਆਕਰਸ਼ਣ ਬਣੇਗਾ | ਮੇਲੇ ਦੀ ਪ੍ਰਬੰਧਕ ਟੀਮ 'ਦੇਸੀ ਸਵੈਗ' ਦੇ ਮੁੱਖ ਮੈਂਬਰ ਕਰਮਜੀਤ ਸਿੰਘ ਚਾਹਲ, ਬਲਜੀਤ ਬਾਛਲ, ਜਗਦੀਪ ਭੰਗੂ, ਰਾਜਵੀਰ ਸਿੰਘ ਰੂਪਰਾਏ, ਅਤੇ ਦੀਪ ਖਰੌਦ ਨੇ ਦੱਸਿਆ ਕਿ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ | ਸੰਗੀਤਕ ਆਕਰਸ਼ਣ ਵਜੋਂ, ਉੱਘੇ ਪੰਜਾਬੀ ਗਾਇਕ ਹਰਸ ਦਿਓਗਨ ਆਪਣੇ ਚੋਟੀ ਦੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਮਨੋਰੰਜਨ ਪ੍ਰਦਾਨ ਕਰਨਗੇ | ਗਿੱਧੇ-ਭੰਗੜੇ ਦੀਆਂ ਵਿਖੇ ਨਿਰਾਲੀਆਂ ਪੇਸ਼ਕਾਰੀਆਂ ਹੋਣਗੀਆਂ, ਜਦਕਿ ਸਟੇਜ ਦੀ ਸੇਵਾ ਜਗਰੂਪ ਸਿੰਘ ਬੁੱਟਰ ਤੇ ਡਾ. ਅਮਨਪ੍ਰੀਤ ਕੌਰ ਨਿਭਾਉਣਗੇ | ਕਬੱਡੀ ਟੀਮਾਂ ਦੇ ਰੋਮਾਂਚਕ ਮੁਕਾਬਲੇ, ਰਾਵਣ ਦੇਹਣ, ਪੰਜਾਬੀ ਖਾਣਿਆਂ ਦੇ ਸਟਾਲ, ਬੱਚਿਆਂ ਲਈ ਐਕਟੀਵਿਟੀਆਂ, ਫੇਸ ਪੇਂਟਿੰਗ, ਤੇ ਫ੍ਰੀ ਇਨਾਮ ਮੇਲੇ ਨੂੰ ਹੋਰ ਵੀ ਖਾਸ ਬਣਾਉਣਗੇ | ਇਹ ਮੇਲਾ ਸਾਰੇ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਪਰਿਵਾਰ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ |