ਜਲੰਧਰ, 29 ਅਗਸਤ (ਚੰਦੀਪ ਭੱਲਾ)-ਸਬ-ਰਜਿਸਟਰਾਰ ਦਫ਼ਤਰ ਜਲੰਧਰ-2 ਵਿੱਚ ਅੱਜ ਬਿਜਲੀ ਬੰਦ ਹੋਣ ਕਾਰਨ ਰਜਿਸਟ੍ਰੇਸ਼ਨ ਨਾਲ ਸਬੰਧਤ ਸਾਰਾ ਕੰਮ ਤਕਰੀਬਨ ਇੱਕ ਘੰਟੇ ਲਈ ਠੱਪ ਰਿਹਾ | ਇਸ ਦੌਰਾਨ ਨਾ ਸਿਰਫ਼ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਸਗੋਂ ਉੱਥੇ ਮੌਜੂਦ ਆਮ ਲੋਕਾਂ ਨੂੰ ਵੀ ਹਨੇਰੇ ਅਤੇ ਉਮਸ ਵਾਲੀ ਗਰਮੀ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ | ਲੋਕਾ ਕੇ ਦੱਸਿਆ ਕਿ ਬਿਜਲੀ ਬੰਦ ਹੋਣ ਦੇ ਬਾਅਦ ਦਫ਼ਤਰ ਵਿੱਚ ਲਗਾਇਆ ਗਿਆ ਜਨਰੇਟਰ ਕਾਫ਼ੀ ਸਮੇਂ ਤੱਕ ਚਾਲੂ ਨਹੀਂ ਹੋਇਆ | ਕਰਮਚਾਰੀ ਬਿਜਲੀ ਆਉਣ ਦੀ ਉਡੀਕ ਕਰਦੇ ਰਹੇ ਅਤੇ ਇਸ ਦੌਰਾਨ ਲੋਕ ਆਪਣੀਆਂ ਫਾਈਲਾਂ ਅਤੇ ਜ਼ਰੂਰੀ ਦਸਤਾਵੇਜ਼ਾਂ ਲਈ ਪ੍ਰੇਸ਼ਾਨ ਖੜ੍ਹੇ ਰਹੇ | ਜਦੋਂ ਲਗਭਗ ਇੱਕ ਘੰਟੇ ਬਾਅਦ ਜਨਰੇਟਰ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਬਿਜਲੀ ਉਸੇ ਸਮੇਂ ਵਾਪਸ ਆ ਗਈ |