ਜਲੰਧਰ, 29 ਅਗਸਤ (ਸ਼ਿਵ)- ਲਤੀਫਪੁਰਾ ਮੁੜ ਵਸੇਬਾ ਦੀ 14 ਮੈਂਬਰੀ ਕਮੇਟੀ ਅਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਦੀ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਦੇ ਕੇ ਲਤੀਫਪੁਰਾ ਨੂੰ ਮੁੜ ਵਸਾਉਣ ਲਈ ਸਾਰਥਿਕ ਮੀਟਿੰਗ ਹੋਈ ਜਿਸ ਵਿਚ ਮੋਰਚੇ ਦੇ ਕਨਵੀਨਰ ਤੇ ਕਿਸਾਨ ਯੂਨੀਅਨ ਅੰਮਿ੍ਤਸਰ ਦੇ ਸਰਪ੍ਰਸਤ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਡੀ. ਸੀ. ਨਾਲ ਬੜੇ ਵਿਸਥਾਰ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੂੰ ਇਨਸਾਫ਼ ਦੁਆਉਣ ਦੀ ਮੰਗ ਕੀਤੀ | ਮੋਰਚੇ ਦੇ ਆਗੂਆਂ ਨੇ ਡੀ.ਸੀ. ਨਾਲ ਗੱਲਬਾਤ ਕਰਨ ਦÏਰਾਨ ਇਹ ਵੀ ਕਿਹਾ ਕਿ ਉਹ ਲਤੀਫਪੁਰਾ ਦਾ ਦੌਰਾ ਕਰਕੇ ਜੋ ਪੀੜਤ ਪਰਿਵਾਰ ਤੰਬੂਆਂ ਵਿਚ ਕਿਵੇਂ ਆਪਣੇ ਮਾਸੂਮ ਬੱਚਿਆ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ, ਦਾ ਜਾਇਜ਼ਾ ਲੈ ਕੇ ਲਤੀਫਪੁਰੇ ਨੂੰ ਜਲਦ ਵਸਾਉਣ ਬਾਰੇ ਫ਼ੈਸਲਾ ਲੈਣ ਲਈ ਸਰਕਾਰ ਤੇ ਇੰਪਰੂਵਮੈਂਟ ਕੋਲ ਮਸਲਾ ਉਠਾਉਣ | ਸ੍ਰੀ ਹਿਮਾਂਸ਼ੂ ਅਗਰਵਾਲ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਅਗਲੇ ਹਫ਼ਤੇ ਹੀ ਦੁਬਾਰਾ ਮੀਟਿੰਗ ਮੋਰਚੇ ਦੇ ਆਗੂਆਂ ਨਾਲ ਕੀਤੀ ਜਾਵੇਗੀ | ਇਸ ਮੌਕੇ ਮਹਿੰਦਰ ਸਿੰਘ ਬਾਜਵਾ, ਕਿਸਾਨ ਯੂਨੀਅਨ ਅੰਮਿ੍ਤਸਰ ਅੰਮਿ੍ਤਸਰ ਦੇ ਪ੍ਰਧਾਨ ਲਖਵੀਰ ਸਿੰਘ ਸੌਂਟੀ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਦੇ ਮੈਂਬਰ ਸੰਤੋਖ ਸਿੰਘ ਸੰਧੂ, ਕਿਸਾਨ ਯੂਨੀਅਨ ਬਾਗ਼ੀ ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਕਿਸਾਨ ਯੂਨੀਅਨ ਬਾਗ਼ੀ ਦੇ ਸੂਬਾ ਖ਼ਜ਼ਾਨਚੀ ਹਰਨੇਕ ਸਿੰਘ ਜੈਨਪੁਰ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹੰਸਰਾਜ ਪੱਬਵਾਂ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਕਿਸਾਨ ਯੂਨੀਅਨ ਅੰਮਿ੍ਤਸਰ ਦੇ ਇਸਤਰੀ ਦਲ ਦੇ ਪੰਜਾਬ ਪ੍ਰਧਾਨ ਬੀਬੀ ਪਿੰਦੇ ਵਾਸੀ, ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਨਦੀਪ ਸਿੰਘ ਸਮਰਾ ਤੇ ਹੋਰ ਹਾਜ਼ਰ ਸਨ |