ਜਲੰਧਰ, 29 ਅਗਸਤ (ਸ਼ਿਵ)-ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਅਧੀਨ, ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦÏਰਾ ਕੀਤਾ ਅਤੇ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ¢ ਇਸ ਦੌਰੇ ਦÏਰਾਨ ਮੰਤਰੀ ਜੀ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਯਕੀਨੀ ਬਣਾਏਗੀ¢ ਇਸ ਦÏਰੇ ਵਿਚ ਮੰਤਰੀ ਨਾਲ ਸੰਜੀਵ ਭਗਤ ਜ਼ਿਲ੍ਹਾ ਮੀਡੀਆ ਇੰਚਾਰਜ, ਜਲੰਧਰ ਅਰਬਨ), ਹਰਚਰਨ ਸਿੰਘ ਸੰਧੂ ਸੰਗਠਨ ਇੰਚਾਰਜ, ਜਲੰਧਰ ਵੈਸਟ, ਇੰਦਰ ਵੰਸ਼ ਸਿੰਘ ਚੱਢਾ ਪ੍ਰਧਾਨ, ਟਰੇਡ ਵਿੰਗ ਜਲੰਧਰ, ਗੁਰਪ੍ਰੀਤ ਕÏਰ ਸੀਨੀਅਰ ਨੇਤਾ, ਆਮ ਆਦਮੀ ਪਾਰਟੀ ਅਤੇ ਗੁਰਨਾਮ ਸਿੰਘ ਬਲਾਕ ਪ੍ਰਧਾਨ ਵੀ ਮÏਜੂਦ ਸਨ¢