21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅਰਬਨ ਅਸੇਟਟ ਫੇਜ਼-2 ਦੇ ਦੁਕਾਨਦਾਰਾਂ ਵਲੋਂ ਜੋਤੀ ਨਗਰ ਡੰਪ ਨੂੰ ਬੰਦ ਕਰਨ ਦੀ ਮੰਗ

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)- ਅਰਬਨ ਅਸਟੇਟ ਫ਼ੇਜ਼2 ਦੀ ਮਾਰਕੀਟ ਦੇ ਕੋਲ ਬਣੇ ਜੋਤੀ ਨਗਰ ਦਾ ਕੂੜੇ ਦਾ ਡੰਪ ਬੰਦ ਕਰਵਾਉਣ ਨੂੰ ਲੈ ਕੇ ਮਾਮਲਾ ਤੂਲ ਫੜ ਗਿਆ ਹੈ | ਇਲਾਕਾ ਵਾਸੀ ਇਸ ਡੰਪ ਨੂੰ ਬੰਦ ਕਰਵਾਉਣ ਲਈ ਲੋਕ ਅਦਾਲਤ ਵਿਚ ਕੇਸ ਦਾਇਰ ਕਰ ਚੁੱਕੇ ਹਨ ਤੇ ਦੂਜੇ ਪਾਸੇ ਅੱਜ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਰੱਖੀ ਗਈ ਮੀਟਿੰਗ ਵਿਚ ਮੇਅਰ ਵਨੀਤ ਧੀਰ ਅਤੇ ਕੈਂਟ ਵਿਧਾਨ ਸਭਾ ਹਲਕੇ ਦੀ 'ਆਪ' ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੇ ਪੁੱਜੇ ਜਾਣ ਤੋਂ ਬਾਅਦ ਉਨਾਂ ਸਾਹਮਣੇ ਮੰਗ ਰੱਖੀ ਕਿ ਕਿਸੇ ਵੀ ਹਾਲਤ ਵਿਚ ਇਸ ਡੰਪ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਇਸ ਇਲਾਕੇ ਵਿਚ ਬਾਹਰੋਂ ਕੂੜਾ ਇੱਥੇ ਲਿਆਇਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਦਾ ਰਹਿਣਾ ਔਖਾ ਹੋ ਰਿਹਾ ਹੈ | ਮੇਅਰ ਵਨੀਤ ਧੀਰ ਨੇ ਇਸ ਡੰਪ ਨੂੰ ਬੰਦ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਦੱਸਿਆ ਕਿ ਇਸ ਡੰਪ ਨੂੰ ਤਬਦੀਲ ਕਰਨ ਲਈ ਹੋਰ ਥਾਂ ਲੱਭੀ ਜਾ ਰਹੀ ਹੈ ਤੇ ਉਨਾਂ ਦੀ ਇਸ ਮਾਰਕੀਟ ਨੂੰ ਨਮੂਨੇ ਦੀ ਮਾਰਕੀਟ ਬਣਾਉਣ ਲਈ 2.50 ਕਰੋੜ ਰੁਪਏ ਖ਼ਰਚ ਕੀਤਾ ਜਾਵੇਗਾ | ਸ੍ਰੀਮਤੀ ਥਿਆੜਾ ਨੇ ਵੀ ਇਸ ਮੌਕੇ ਦੱਸਿਆ ਕਿ ਇਲਾਕੇ ਵਿਚ ਵਿਕਾਸ ਦੇ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ | ਇਸ ਮੌਕੇ ਇੰਦਰਜੀਤ ਸੋਨੂੰ, ਮਿੰਟੂ ਜੁਨੇਜਾ ਕੌਂਸਲਰ, ਪ੍ਰਨੀਤ ਸਿੰਘ, ਕਰਨ ਲਾਲੀ, ਸੁਖਵਿੰਦਰ ਸਿੰਘ ਆਹਲੂਵਾਲੀਆ, ਐੱਚ. ਐੱਸ. ਰੰਧਾਵਾ, ਰਣਵੀਰ ਤੇ ਹੋਰ ਹਾਜਰ ਸਨ |
ਪਿਛਲੀ ਖ਼ਬਰ ਜੀ. ਐਸ. ਟੀ. ਵਿਭਾਗ ਨੇ ਰਜਿਸਟ੍ਰੇਸ਼ਨ ਲਈ ਲਗਾਏ ਵਿਸ਼ੇਸ਼ 7 ਕੈਂਪ ਅਗਲੀ ਖ਼ਬਰ ਮਹਿੰਦਰ ਭਗਤ ਨਾਲ ਆਮ ਆਦਮੀ ਪਾਰਟੀ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦÏਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।