ਜਲੰਧਰ, 29 ਅਗਸਤ (ਸ਼ਿਵ)-ਅੱਜ ਟੈਕਸੇਸ਼ਨ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਰਜਿਸਟ੍ਰੇਸ਼ਨ ਡਰਾਈਵ ਤਹਿਤ ਜਲੰਧਰ ਡਿਵੀਜ਼ਨ ਵਿਚ 7 ਵਿਸ਼ੇਸ਼ ਕੈਂਪ ਲਗਾਏ ਗਏ¢ ਇਨ੍ਹਾਂ ਕੈਂਪਾਂ ਵਿਚ ਪਹੁੰਚੇ ਲੋਕਾਂ ਨੂੰ ਰਜਿਸਟ੍ਰੇਸ਼ਨ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਥਾਂ 'ਤੇ ਹੀ ਰਜਿਸਟਰ ਕੀਤਾ ਗਿਆ¢ ਇਹ ਵਿਸ਼ੇਸ਼ ਕੈਂਪ ਫ਼ੀਲਡ ਵਿਚ ਅਤੇ ਏ. ਸੀ.ਐੱਸ.ਟੀ. ਜਲੰਧਰ-1, ਜਲੰਧਰ-2 ਅਤੇ ਜਲੰਧਰ-3 ਦੇ ਦਫ਼ਤਰਾਂ ਵਿਚ ਵੀ ਆਯੋਜਿਤ ਕੀਤੇ ਗਏ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸੁਵਿਧਾ ਮਿਲ ਸਕੇ¢ ਇਸ ਮÏਕੇ ਡੀ.ਸੀ.ਐੱਸ.ਟੀ. ਜਲੰਧਰ ਡਿਵੀਜ਼ਨ ਸ਼੍ਰੀਮਤੀ ਦਰਵੀਰ ਰਾਜ ਨੇ ਦੱਸਿਆ ਕਿ ਪੀ. ਐੱਸ. ਡੀ. ਟੀ. ਅਧੀਨ ਉਹ ਸਾਰੇ ਵਿਅਕਤੀ ਜੋ ਐਕਟ ਅਨੁਸਾਰ ਕਾਰੋਬਾਰ ਜਾਂ ਕਿਸੇ ਵੀ ਕਿਸਮ ਦੀ ਆਮਦਨ ਲੈਂਦੇ ਹਨ ਜਿਵੇਂ ਦੁਕਾਨਦਾਰ, ਵਕੀਲ, ਕਰਮਚਾਰੀ, ਹੋਟਲ ਤੇ ਰੈਸਟੋਰੈਂਟ ਮਾਲਕ, ਫ਼ੈਕਟਰੀਆਂ ਦੇ ਮਾਲਕ, ਉਦਯੋਗ ਕਾਰ ਆਦਿ, ਉਹ ਰਜਿਸਟ੍ਰੇਸ਼ਨ ਲਈ ਯੋਗ ਹਨ¢ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਕੱਲ੍ਹ 30 ਅਗਸਤ ਨੂੰ ਵੀ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸੁਵਿਧਾ ਦਾ ਲਾਭ ਲੈ ਸਕਣ¢