21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਜਾਇਦਾਦ ਕਰ ਜਮ੍ਹਾਂ ਕਰਵਾਉਣ ਲਈ ਅੱਜ ਖੁੱਲੇ੍ਹ ਰਹਿਣਗੇ ਸਾਰੇ ਜ਼ੋਨਾਂ ਦੇ ਸੈਂਟਰ

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)- ਜਲੰਧਰ ਸ਼ਹਿਰ ਵਾਸੀਆਂ ਨੂੰ ਮੇਅਰ ਸ੍ਰੀ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਆਈ.ਏ.ਐੱਸ. ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਉਹ ਰਿਹਾਇਸ਼ੀ, ਵਪਾਰਿਕ ਅਤੇ ਹੋਰ ਹਰ ਕਿਸਮ ਦੀ ਜਾਇਦਾਦ ਦਾ ਬਣਦਾ ਪ੍ਰਾਪਰਟੀ ਟੈਕਸ ਤੁਰੰਤ ਜਮਾਂ ਕਰਵਾਉਣ ਤੇ ਜੋ ਉਹ ਇਮਾਰਤਾਂ ਦੀ ਸੀਲਿੰਗ ਦਾ ਕਾਰਵਾਈ ਤੋਂ ਬੱਚ ਸਕਣ | ਪੰਜਾਬ ਸਰਕਾਰ ਵੱਲੋਂ ਇਕ-ਮੁਸ਼ਤ ਸਮਝÏਤਾ ਸਕੀਮ 31 ਅਗਸਤ 2025 ਤੱਕ ਲਾਗੂ ਕੀਤੀ ਗਈ ਹੈ¢ ਇਸ ਸਕੀਮ ਅਧੀਨ ਨਾਗਰਿਕ ਆਪਣਾ ਬਣਦਾ ਪ੍ਰਾਪਰਟੀ ਟੈਕਸ ਬਿਨਾਂ ਜੁਰਮਾਨੇ ਅਤੇ ਬਿਨਾਂ ਪੈਨਲਟੀ ਦੇ ਅਦਾ ਕਰ ਸਕਦੇ ਹਨ¢ ਇਹ ਇੱਕ ਸੁਨਹਿਰੀ ਮÏਕਾ ਹੈ, ਜਿਸ ਰਾਹੀਂ ਘਰਾਂ ਦੇ ਮਾਲਕਾਂ ਸਮੇਤ ਸਾਰੇ ਟੈਕਸ ਦਾਤਾ ਆਪਣਾ ਟੈਕਸ 2013-14 ਤੋਂ ਹੁਣ ਤੱਕ ਬਿਨਾਂ ਕਿਸੇ ਵਿਆਜ ਜਾਂ ਪੈਨਲਟੀ ਦੇ ਰੈਗੂਲਰ ਕਰਵਾ ਸਕਦੇ ਹਨ¢ ਨਗਰ ਨਿਗਮ ਜਲੰਧਰ ਵੱਲੋਂ ਟੈਕਸ ਜਮਾਂ ਕਰਨ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ¢ ਇਸ ਤਹਿਤ ਪ੍ਰਾਪਰਟੀ ਟੈਕਸ ਦਫ਼ਤਰ ਅਤੇ ਸਾਰੇ ਜ਼ੋਨਾਂ ਵਿਚ ਸਥਾਪਿਤ 363 ਸੈਂਟਰ ਵਿਸ਼ੇਸ਼ ਤÏਰ 'ਤੇ 30 ਅਤੇ 31 ਅਗਸਤ 2025 ਨੂੰ ਖੁੱਲੇ੍ਹ ਰਹਿਣਗੇ, ਤਾਂ ਜੋ ਵਧ ਤੋਂ ਵਧ ਸ਼ਹਿਰ ਵਾਸੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਸਕਣ¢¢ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵੱਲੋਂ ਦੋ ਦਿਨਾਂ ਵਿਚ 2.25 ਕਰੋੜ ਰੁਪਏ ਕਰ ਇਕੱਠਾ ਕੀਤਾ ਗਿਆ ਹੈ |
ਪਿਛਲੀ ਖ਼ਬਰ ਏ.ਆਈ. ਦੀ ਦੁਰਵਰਤੋਂ ਨਾਲ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਸਿੱਖ ਤਾਲਮੇਲ... ਅਗਲੀ ਖ਼ਬਰ ਜੀ. ਐਸ. ਟੀ. ਵਿਭਾਗ ਨੇ ਰਜਿਸਟ੍ਰੇਸ਼ਨ ਲਈ ਲਗਾਏ ਵਿਸ਼ੇਸ਼ 7 ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।