21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਲੋਹੀਆਂ ਫਲਾਈਓਵਰ ਦੀਆਂ ਸਰਵਿਸ ਸੜਕਾਂ ਦੀ ਹੋਣ ਲੱਗੀ ਮੁਰੰਮਤ

ਅਜੀਤ ਡੈਸਕ 30-08-2025
ਲੋਹੀਆਂ ਖਾਸ, 29 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਚੁੱਕੇ ਜਾਂਦੇ ਮਸਲਿਆਂ ਦਾ ਹੱਲ 'ਅਕਸਰ' ਜਲਦੀ ਹੋਣ ਦੀਆਂ ਉਦਾਹਰਨਾਂ 'ਚੋਂ ਇੱਕ ਖਬਰ ਇਹ ਹੈ ਕਿ ਲੰਘੀ 26 ਨਵੰਬਰ ਨੂੰ 'ਲੋਹੀਆਂ ਫਲਾਈਓਵਰ ਦੀਆਂ 'ਸਰਵਿਸ ਸੜਕਾਂ' ਪਹਿਲੇ ਮਾਨਸੂਨ ਨਾਲ ਹੋਈਆਂ ਖੱਖੜੀਆਂ' ਦੇ ਸਿਰਲੇਖ ਹੇਠ 'ਅਜੀਤ' 'ਚ ਛਪਦੇ ਕਾਲਮ 'ਲੋਕ ਮਸਲੇ' ਤਹਿਤ ਖਬਰ ਪ੍ਰਮੁੱਖਤਾ ਨਾਲ ਛਾਪੀ ਗਈ ਸੀ, ਜਿਸ ਦਾ ਅਸਰ ਤਾਂ 'ਕੈਮਰਿਆਂ' ਦੇ ਜਾਣ ਤੋਂ ਤੁਰੰਤ ਬਾਅਦ ਹੀ ਦੇਖਣ ਸੁਣਨ ਨੂੰ ਮਿਲ ਗਿਆ ਸੀ, ਪਰ ਅੱਜ ਤਾਂ ਨੇੜਲੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਧੰਨਵਾਦੀ ਫੋਨਾਂ ਨੇ ਇਸ ਖਬਰ ਨੂੰ ਲਿਖਣ ਲਈ ਮਜ਼ਬੂਰ ਕਰ ਦਿੱਤਾ | ਲੋਹੀਆਂ ਦੇੇ ਸੁਲਤਾਨਪੁਰ ਵਾਲੇ ਫਾਟਕ ਦੇ ਉੱਪਰੋਂ ਲਾਂਘਾ ਬਣਾਉਣ ਲਈ ਕੌਮੀ ਮਾਰਗ 703 ਏ 'ਤੇ ਉਸਾਰੇ ਜਾ ਰਹੇ ਫਲਾਈਓਵਰ ਦਾ ਕੰਮ ਕਾਰ ਦੇਖ ਰਹੇ ਇੰਚਾਰਜ ਇੰਜ਼ੀ: ਅਮਨ ਡਬਾਸ ਨੇ ਦੱਸਿਆ ਕਿ ਅਸੀਂ ਵੀ ਮਹਿਸੂਸ ਕਰਦੇ ਸੀ ਕਿ ਭਾਰੀ ਮੀਂਹ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਹਨ, ਪਰ ਤੁਹਾਡੇ 'ਹਲੂਣੇ' ਨੇ ਸਾਨੂੰ ਝੰਜੋੜ ਕੇ ਪਹਿਲ ਦੇ ਅਧਾਰ 'ਤੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ 'ਸਰਵਿਸ ਰੋਡ' ਦੇ ਇਨ੍ਹਾਂ ਟੋਇਆਂ 'ਚ ਵੱਟਾ ਆਦਿ ਪਾ ਦਿੱਤਾ ਗਿਆ ਹੈ ਅਤੇ 'ਮੌਸਮ ਠੀਕ ਹੋਣ ਉਪਰੰਤ' ਜਲਦੀ ਹੀ ਇਸ ਸਾਰੀ ਸੜਕ ਉਪਰ ਰਿਪੇਅਰ ਲਗਾ ਕੇ ਕਿਧਰੇ ਵੀ ਟੋਇਆ ਨਜ਼ਰ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਵਧੀਆ ਸੜਕ ਦਾ ਨਮੂਨਾ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਲੋਕਾਂ 'ਅਦਾਰਾ ਅਜੀਤ' ਅਤੇ 'ਅਜੀਤ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਣ ਵਾਲੇ ਤੁਹਾਡੇ ਹਲੂਣੇ ਨਾਲ ਭਾਵੇਂ ਦੇਰ ਨਾਲ ਜਾਗੇ 'ਦੇਰ ਆਏ, ਦਰੁਸਤ ਆਏ' ਵਾਂਗ ਪ੍ਰਵਾਨ ਹਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਸਮਾਜ ਸੇਵੀ ਸੰਸਥਾ 'ਆਸਟ੍ਰੇਲੀਅਨ ਸਿੱਖ ਸਪੋਟ' ਨੇ ਪਿੰਡ ਜਮਸ਼ੇਰ 'ਚ ਮੀਂਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ ਵੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।