21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮੇਜਰ ਧਿਆਨ ਚੰਦ ਨੂੰ ਸਮਰਪਿਤ ਕੌਮਾਂਤਰੀ ਖੇਡ ਦਿਵਸ ਮਨਾਇਆ

ਅਜੀਤ ਡੈਸਕ 30-08-2025
ਫਿਲੌਰ, 29 ਅਗਸਤ (ਵਿਪਨ ਗੈਰੀ)-ਡੀ.ਆਰ.ਵੀ. ਡੀ ਏ ਵੀ ਸ਼ਤਾਬਦੀ ਕਾਲਜ ਫਿਲੌਰ ਵਿਖੇ ਐੱਨ ਐੱਸ ਐੱਸ ਯੂਨਿਟ, ਰੈੱਡ ਰਿਬਨ ਕਲੱਬ ਅਤੇ ਸਪੋਰਟਸ ਵਿਭਾਗ ਵਲ਼ੋਂ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੌਮਾਂਤਰੀ ਖੇਡ ਦਿਵਸ ਖੇਡਾਂ ਖੇਡ ਕੇ ਮਨਾਇਆ ਗਿਆ |ਇਸ ਸੰਬੰਧੀ ਵਿਦਿਆਰਥੀਆਂ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ.ਸ੍ਰੀਮਤੀ ਪ੍ਰਵੀਨ ਕੌਰ ਵੱਲੋਂ ਵਾਲੀਬਾਲ ਅਤੇ ਕਬੱਡੀ ਦੇ ਅੰਤਰ-ਕਲਾਸ ਮੈਚ ਕਰਵਾਏ ਗਏ |ਪਿ੍ੰਸੀਪਲ ਐੱਸ.ਕੇ ਮਿੱਢਾ ਨੇ ਨੈਸ਼ਨਲ ਖੇਡ ਦਿਵਸ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਉਟ-ਡੋਰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |ਉਨ੍ਹਾਂ ਮੇਜਰ ਧਿਆਨ ਚੰਦ ਦੀ ਮਿਹਨਤ, ਲਗਨ, ਦਿ੍ੜ੍ਹ ਇਰਾਦਾ, ਸਾਕਾਰਤਮਿਕ ਸੋਚ ਅਤੇ ਵਿਸ਼ਵਾਸ ਦਾ ਜ਼ਿਕਰ ਕਰਦਿਆਂ ਨਸ਼ਾ-ਰਹਿਤ ਜੀਵਨ ਨੂੰ ਉਸਾਰੂ ਪਾਸੇ ਲਗਾਉਣ 'ਤੇ ਜ਼ੋਰ ਦਿੱਤਾ |ਐੱਨ ਐੱਸ ਐੱਸ ਕੋਆਰਡੀਨੇਟਰ ਡਾ.ਪਰਮਜੀਤ ਕੌਰ ਵੱਲੋਂ ਸੁੰਹ ਚੁਕਾਉਣ ਉਪਰੰਤ ਸਭ ਦਾ ਧੰਨਵਾਦ ਕੀਤਾ ਗਿਆ |ਇਸ ਮੌਕੇ 'ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਗੋ ਅਹੈੱਡ ਪਲੇਅ ਵੇਅ ਸਕੂਲ 'ਚ ਕਰਵਾਇਆ ਇਨਾਮ ਵੰਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।