07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਰਬਨ ਅਸਟੇਟ ਫੇਸ-2 ਦੀ ਮਾਰਕੀਟ ਦੇ ਕੋਲ ਜੋਤੀ ਨਗਰ ਕੂੜੇ ਦੇ ਡੰਪ ਨੂੰ ਲੱਗੀ ਅੱਗ

ਅਜੀਤ ਡੈਸਕ 21-09-2025
ਜਲੰਧਰ, 20 ਸਤੰਬਰ (ਸ਼ਿਵ)-ਸ਼ਹਿਰ ਵਿਚ ਕੂੜੇ ਦੇ ਕਈ ਡੰਪ ਲੋਕਾਂ ਲਈ ਪੇ੍ਰਸ਼ਾਨੀ ਬਣਦੇ ਜਾ ਰਹੇ ਹਨ ਤੇ ਅੱਜ ਵੀ ਅਰਬਨ ਅਸਟੇਟ ਫੇਸ-2 ਦੀ ਮਾਰਕੀਟ ਦੇ ਕੋਲ ਜੋਤੀ ਨਗਰ ਕੂੜੇ ਦੇ ਡੰਪ ਨੂੰ ਅੱਗ ਲੱਗਣ ਨਾਲ ਇਲਾਕੇ ਦੇ ਲੋਕਾਂ ਵਿਚ ਘਬਰਾਹਟ ਦਾ ਮਾਹੌਲ ਬਣ ਗਿਆ | ਡੰਪ ਨੂੰ ਲੱਗੀ ਅੱਗ ਕਾਫੀ ਦੂਰ ਤੱਕ ਫੈਲ ਗਈ ਸੀ ਕਿਉਂਕਿ ਜੋਤੀ ਨਗਰ ਦੇ ਨਾਲ ਹੀ ਰੇਲ ਲਾਈਨ ਹੈ ਤਾਂ ਉਸ ਵੇਲੇ ਗੱਡੀ ਵੀ ਲੰਘ ਰਹੀ ਸੀ | ਦੁਪਹਿਰ ਬਾਅਦ ਲੱਗੀ ਅੱਗ ਬਾਰੇ ਇਲਾਕਾ ਵਾਸੀਆਂ ਨੇ ਇਸ ਦਾ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਆ ਕੇ ਇਸ ਅੱਗ ਨੂੰ ਬੁਝਾਇਆ | ਇਲਾਕਾ ਵਾਸੀਆਂ ਨੇ ਤਸਵੀਰਾਂ ਸਮੇਤ ਹੋਰ ਜਾਣਕਾਰੀ ਡੀ. ਸੀ. ਹਿਮਾਂਸ਼ੂ ਅਗਰਵਾਲ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਭੇਜ ਕੇ ਇਸ ਬਾਰੇ ਸ਼ਿਕਾਇਤ ਵੀ ਕੀਤੀ ਹੈ | ਲੋਕਾਂ ਦਾ ਕਹਿਣਾ ਸੀ ਕਿ ਕੁੱਝ ਸਮੇਂ ਵਿਚ ਇਸ ਡੰਪ 'ਤੇ ਜ਼ਿਆਦਾ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਕਰਕੇ ਇਹ ਡੰਪ ਲੋਕਾਂ ਲਈ ਖ਼ਤਰਾ ਬਣ ਗਿਆ ਹੈ | ਲੋਕਾਂ ਦਾ ਕਹਿਣਾ ਸੀ ਕਿ ਇਹ ਅੱਗ ਇਸ ਕਰਕੇ ਵੀ ਡੰਪ 'ਤੇ ਕਾਫੀ ਅੱਗ ਲੱਗ ਗਈ ਤੇ ਇਹ ਇਸ ਕਰਕੇ ਵੀ ਤੇਜ਼ੀ ਨਾਲ ਫੈਲਦੀ ਰਹੀ ਕਿਉਂਕਿ ਇਸ ਜਗਾ 'ਤੇ ਡੰਪ 'ਤੇ ਕਾਫੀ ਮਾਤਰਾ ਵਿਚ ਪਲਾਸਟਿਕ ਦਾ ਕੂੜਾ ਵੀ ਪਿਆ ਹੰੁਦਾ ਹੈ | ਜਦੋਂ ਅੱਗ ਲੱਗੀ ਤਾਂ ਇਲਾਕਾ ਵਾਸੀਆਂ ਵਿਚ ਇਸ ਕਰਕੇ ਵੀ ਘਬਰਾਹਟ ਪੈ ਗਈ ਕਿਉਂਕਿ ਇਸ ਦੇ ਨਾਲ ਹੀ ਪੈਟਰੋਲ ਪੰਪ ਵੀ ਸਥਿਤ ਹੈ ਜਦਕਿ ਪਿਛਲੇ ਪਾਸੇ ਸਾਰਾ ਰਿਹਾਇਸ਼ੀ ਇਲਾਕਾ ਹੈ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਅਸਲ ਵਿਚ ਅਰਬਨ ਅਸਟੇਟ ਫੇਸ -2 ਦੀ ਮਾਰਕੀਟ ਦੇ ਕੋਲ ਹੀ ਇਹ ਡੰਪ ਹੈ ਜਦਕਿ ਇਹ ਜੋਤੀ ਨਗਰ ਡੰਪ ਤੋਂ ਜ਼ਿਆਦਾ ਪ੍ਰਸਿੱਧ ਹੋ ਗਿਆ ਹੈ | ਇਸ ਨੂੰ ਬੰਦ ਕਰਵਾਉਣ ਲਈ ਕਈ ਵਾਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਇਸ ਡੰਪ ਨੂੰ ਬੰਦ ਕਰਵਾਉਣ ਲਈ ਕੋਈ ਕਦਮ ਨਹੀਂ ਉਠਾਏ ਗਏ ਹਨ | ਉਧਰ ਇਸ ਡੰਪ ਕਰਕੇ ਲੋਕਾਂ ਵਿਚ ਇੰਨਾ ਜ਼ਿਆਦਾ ਰੋਸ ਹੈ ਕਿ ਇਲਾਕਾ ਵਾਸੀਆਂ ਨੇ ਇਸ ਡੰਪ ਨੂੰ ਬੰਦ ਕਰਵਾਉਣ ਲਈ ਸਥਾਈ ਲੋਕ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ ਜਦਕਿ ਇਲਾਕੇ ਦੇ ਲੋਕ ਸਮੇਂ-ਸਮੇਂ ਸਿਰ ਇਸ ਡੰਪ ਨੂੰ ਬੰਦ ਕਰਵਾਉਣ ਲਈ ਨਿਗਮ ਦੇ ਖ਼ਿਲਾਫ਼ ਸ਼ਾਂਤਮਈ ਰੋਸ ਜ਼ਾਹਿਰ ਕਰਦੇ ਰਹੇ ਹਨ ਪਰ ਅਜੇ ਤੱਕ ਨਿਗਮ ਵੱਲੋਂ ਇਸ ਡੰਪ ਨੂੰ ਬੰਦ ਕਰਵਾਉਣ ਲਈ ਕੋਈ ਕਦਮ ਨਹੀਂ ਉਠਾਏ ਗਏ ਹਨ | ਇਲਾਕਾ ਵਾਸੀਆਂ ਕਰਨ ਲਾਲੀ, ਸੁਖਵਿੰਦਰ ਸਿੰਘ ਆਹਲੂਵਾਲੀਆ, ਰਣਬੀਰ ਕੁਮਾਰ ਨੇ ਦੱਸਿਆ ਕਿ ਇਸ ਡੰਪ 'ਤੇ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਜਿਸ ਕਰਕੇ ਲੋਕਾਂ ਵਿਚ ਅਕਸਰ ਹੀ ਕੋਈ ਅਣਹੋਣੀ ਦਾ ਡਰ ਬਣਿਆ ਰਹਿੰਦਾ ਹੈ ਕਿ ਕਿਧਰੇ ਰਾਤ ਨੂੰ ਨਾ ਇਸ ਡੰਪ ਨੂੰ ਅੱਗ ਲੱਗ ਕੇ ਕੋਈ ਵੱਡਾ ਖ਼ਤਰਾ ਨਾ ਪੈਦਾ ਕਰ ਦੇਵੇ | ਲੋਕਾਂ ਦਾ ਕਹਿਣਾ ਸੀ ਕਿ ਜਦੋਂ ਲੋਕਾਂ ਨੇ ਇਸ ਜਗਾ 'ਤੇ ਜ਼ਮੀਨਾਂ ਲਈਆਂ ਸੀ ਤਾਂ ਉਸ ਵੇਲੇ ਜੇਕਰ ਪਤਾ ਹੁੰਦਾ ਕਿ ਮਹਿੰਗੀਆਂ ਜ਼ਮੀਨਾਂ ਦੇ ਕੋਲ ਕੂੜੇ ਦੇ ਡੰਪ ਹੀ ਬਣਾਉਣੇ ਹਨ ਤਾਂ ਲੋਕ ਇਸ ਜਗਾ 'ਤੇ ਜ਼ਮੀਨਾਂ ਨਾ ਲੈਂਦੇ |
ਪਿਛਲੀ ਖ਼ਬਰ ਪਾਣੀ, ਸੀਵਰੇਜ ਦੇ 50 ਕੁਨੈਕਸ਼ਨ ਰੈਗੂਲਰ ਕੀਤੇ ਅਗਲੀ ਖ਼ਬਰ ਪਾਵਰਕਾਮ ਦੀਆਂ ਟੀਮਾਂ ਨੇ ਛਾਪਿਆਂ ਦੌਰਾਨ ਫੜੀ ਬਿਜਲੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।