ਪਾਣੀ, ਸੀਵਰੇਜ ਦੇ 50 ਕੁਨੈਕਸ਼ਨ ਰੈਗੂਲਰ ਕੀਤੇ
ਅਜੀਤ ਡੈਸਕ
21-09-2025
ਜਲੰਧਰ, 20 ਸਤੰਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਵਿਚ ਪਾਣੀ ਅਤੇ ਸੀਵਰੇਜ ਕਨੈੱਕਸ਼ਨਾਂ ਨੂੰ ਰੈਗੂਲਰ ਕਰਨ ਲਈ ਦੂਜਾ ਕੈਂਪ ਲਗਾਇਆ ਗਿਆ¢ ਇਹ ਕੈਂਪ ਨਿਊ ਬਸ਼ੀਰ ਪੁਰਾ, ਰਾਇਲ ਐਨਕਲੇਵ, ਜ਼ੋਨ ਨੰਬਰ 5, ਸੈਂਟਰਲ ਹਲਕੇ ਵਿਚ ਲਗਾਇਆ ਗਿਆ, ਜਿਸ ਦੀ ਨਿਗਰਾਨੀ ਐਸਟੇਟ ਅਫ਼ਸਰ-ਕਮ-ਚੀਫ਼ ਟੈਕਸ ਕਲੈਕਟਰ ਅਸ਼ਵਨੀ ਗਿੱਲ ਸੁਪਰਡੈਂਟ ਵਾਟਰ ਰੇਟ ਰਾਕੇਸ਼ ਸ਼ਰਮਾ ਅਤੇ ਇੰਸਪੈਕਟਰ ਸੰਨ੍ਹੀ ਨਾਹਰ ਵੱਲੋਂ ਵਾਟਰ ਰੇਟ ਟੀਮ ਸਮੇਤ ਕੀਤੀ ਗਈ¢ ਕੈਂਪ ਦÏਰਾਨ 50 ਪਾਣੀ ਅਤੇ ਸੀਵਰੇਜ ਕਨੈੱਕਸ਼ਨਾਂ ਨੂੰ ਰੈਗੂਲਰ ਕੀਤਾ ਗਿਆ, ਜਿਸ ਨਾਲ ਇਲਾਕੇ ਦੇ ਵਸਨੀਕਾਂ ਨੂੰ ਸੁਧਰੇ ਨਾਗਰਿਕ ਸੁਵਿਧਾਵਾਂ ਪ੍ਰਦਾਨ ਹੋਣਗੀਆਂ¢ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਅਜਿਹੇ ਕੈਂਪ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਵਿਚ ਨਿਯਮਿਤ ਤÏਰ 'ਤੇ ਲਗਾਏ ਜਾਣਗੇ, ਤਾਂ ਜੋ ਆਮ ਜਨਤਾ ਨੂੰ ਸਹੂਲਤ ਮਿਲ ਸਕੇ ਅਤੇ ਵਾਟਰ ਰੇਟ ਬਰਾਂਚ ਲਈ ਵਾਧੂ ਆਮਦਨ ਵੀ ਪ੍ਰਾਪਤ ਹੋਵੇ¢