ਜਲੰਧਰ, 20 ਸਤੰਬਰ (ਪਵਨ ਖਰਬੰਦਾ)-ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਸੂਬਾ ਪ੍ਰਧਾਨ ਸਰਬਜੀਤ ਸਿੰਘ ਸੰਧੂ ਅਤੇ ਮਹਿਲਾ ਪਿੰਗ ਪ੍ਰਧਾਨ ਕੁਲਦੀਪ ਕੌਰ ਅਤੇ ਮਨਿੰਦਰ ਪਾਲ ਸਿੰਘ, ਚੇਅਰਮੈਨ ਪੰਮੀ ਵਲੋਂ ਮੀਟਿੰਗ ਕੀਤੀ ਗਈ | ਇਸ ਦੌਰਾਨ ਰਜਿੰਦਰ ਸਿੰਘ ਸੋਢੀ ਤੇ ਸਰਬਜੀਤ ਸਿੰਘ ਸੰਧੂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਦੌਰਾਨ ਡੀਪੀਆਈ ਨੇ ਐਸੋਸੀਏਸ਼ਨ ਦੀਆਂ ਰੱਖੀਆਂ ਗਈਆਂ ਮੰਗਾਂ ਨੂੰ ਸੁਣਦੇ ਹੋਏ ਉਨ੍ਹਾਂ ਨੂੰ ਜਲਦ ਹੱਲ੍ਹ ਕਰਨ ਦਾ ਭਰੋਸਾ ਦਿੱਤਾ | ਇਸ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਤੇ ਵਰਕਰਾਂ ਨੇ ਆਪਣੀਆਂ ਜਾਇਜ ਮੰਗਾਂ ਨੂੰ ਜਲਦ ਪੂਰਾ ਕਰਨ ਲਈ ਅਪੀਲ ਕੀਤੀ | ਇਸ਼ ਦੌਰਾਨ ਰਾਜ ਕੁਮਾਰ, ਧਰਮਵੀਰ, ਨੀਰਜ ਕੁਮਾਰ, ਸੁਨੀਲ ਦੱਤ ਅਤੇ ਪਰਮਜੀਤ ਆਦਿ ਹਾਜ਼ਰ ਸਨ |