ਜਲੰਧਰ, 20 ਸਤੰਬਰ (ਡਾ.ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵੱਲੋਂ 69ਵੀਆਂ ਜ਼ਿਲ੍ਹਾ ਪੱਧਰੀ ਵਾਲੀਵਾਲ ਟੂਰਨਾਮੈਂਟ ਅੰਡਰ-14, 17 ਅਤੇ 19 (ਲੜਕੇ ਅਤੇ ਲੜਕੀਆਂ) ਦਾ ਆਯੋਜਨ ਸਪੋਰਟਸ ਸਕੂਲ ਵਿਖੇ ਕੀਤਾ ਗਿਆ¢ਇਸ ਮੌਕੇ ਤੇ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਮੁੱਖ ਮਹਿਮਾਨ ਬਲਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਅਤੇ ਵਿਸ਼ੇਸ਼ ਮਹਿਮਾਨ ਪਿ੍ੰਸੀਪਲ ਅਜੇ ਬਾਹਰੀ ਸਟੇਟ ਸਕੂਲ ਆਫ ਸਪੋਰਟਸ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਹਾਇਕ ਸਕੱਤਰ ਸਟੇਟ ਅਵਾਰਡੀ ਲੈਕਚਰਾਰ ਸੁਰਿੰਦਰ ਕੁਮਾਰ ਵਲੋਂ ਕੀਤਾ ਗਿਆ¢ਸਹਾਇਕ ਕਨਵੀਨਰ ਬਰਜਿੰਦਰ ਸਿੰਘ ਅਤੇ ਹਰਪ੍ਰੀਤ ਕÏਰ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕੀਤਾ ਗਿਆ¢ ਮੁੱਖ ਮਹਿਮਾਨ ਵਲੋਂ ਖਿਡਾਰੀਆਂ ਨੂੰ ਮਿਲਕੇ ਵਧੀਆ ਪ੍ਰਦਰਸ਼ਨ ਲਈ ਹÏਸਲਾ ਅਫ਼ਜ਼ਾਈ ਕੀਤੀ ਗਈ¢ਇਸ ਮÏਕੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਹਾਇਕ ਸਕੱਤਰ ਸਟੇਟ ਅਵਾਰਡੀ ਲੈਕਚਰਾਰ (ਸਰੀਰਕ ਸਿੱਖਿਆ) ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ¢ ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪੱਧਰੀ ਵਾਲੀਵਾਲ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ੋਨਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਅਤੇ ਹਰੇਕ ਟੀਮ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ¢ ਟੂਰਨਾਮੈਂਟ ਦੇ ਅਖੀਰ ਵਿੱਚ ਮੀਡੀਆ ਇੰਚਾਰਜ ਨਿਖਿਲ ਹੰਸ ਨੇ ਅੱਜ ਦੇ ਮੈਚਾਂ ਦੇ ਨਤੀਜੇ ਸਾਂਝੇ ਕੀਤੇ¢ ਉਨਾਂ ਦੱਸਿਆ ਕਿ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ੋਨ-13 ,ਜੋਨ-8,ਜੋਨ-4 ਅਤੇ ਜੋਨ - 1 ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਅੰਡਰ ਸਾਲ ਲੜਕੀਆਂ ਵਿੱਚ ਜ਼ੋਨ-13,ਜੋਨ -6,ਜੋਨ-1, ਅਤੇ ਜੋਨ-4 ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤ¢ ਅੱਜ ਦੇ ਮੁਕਾਬਲਿਆਂ ਵਿੱਚ ਹਰਵਿੰਦਰ ਸਿੰਘ, ਕੁਲਪ੍ਰੀਤ ਸਿੰਘ, ਸੰਦੀਪ ਸਿੰਘ, ਸੁਭਾਸ਼, ਜੈਕਬ ਭੱਟੀ, ਦੀਪਕ, ਗਗਨਦੀਪ ਕÏਰ ਅਤੇ ਨਿਰਮਲ ਕÏਰ ਵੱਲੋਂ ਬਤÏਰ ਰੈਫਰੀ ਦੀ ਭੂਮਿਕਾ ਬਖੂਬੀ ਨਿਭਾਈ ਗਈ |