06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਏ.ਪੀ.ਜੇ. ਸਕੂਲ ਰਾਮਾ ਮੰਡੀ ਦੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਪਿ੍ੰਸੀਪਲ ਏ ਕੇ ਸ਼ਰਮਾ ਤੇ ਸਟਾਫ਼ ਮੈਂਬਰ | ਤਸਵੀਰ-ਜੀ.ਪੀ.ਸਿੰਘ <br/> 21-09-2025
ਜਲੰਧਰ, 20 ਸਤੰਬਰ (ਪਵਨ ਖਰਬੰਦਾ)-ਏ ਪੀ ਜੇ ਸਕੂਲ ਰਾਮਾ ਮੰਡੀ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਦਿਲਰਾਜ ਨੇ ਓਪਨ ਜਿਲ੍ਹਾ ਪੱਧਰੀ ਸਕੇਟਿੰਗ ਟੂਰਨਾਮੈਂਟ 2025-2026 ਵਿੱਚ ਹਿੱਸਾ ਲਿਆ ਜੋ ਕਿ ਪੁਲਿਸ ਡੀ.ਏ.ਵੀ. ਸਕੂਲ ਵਿਖੇ ਕਰਵਾਇਆ ਗਿਆ ¢ ਉਸਨੇ ਵੱਖ-ਵੱਖ ਸਕੇਟਿੰਗ ਮੁਕਾਬਲੇ ਦੌਰਾਨ 2 ਤਗਮੇ ਸੋਨਾ-ਚਾਂਦੀ) ਜਿੱਤ ਕੇ ਸਕੂਲ ਲਈ ਸ਼ਾਨ ਵਧਾਈ ¢ ਦਿਲਰਾਜ ਨੂੰ 2025-2026 ਦੇ ਰਾਜ ਪੱਧਰੀ ਸਕੇਟਿੰਗ ਟੂਰਨਾਮੈਂਟਾਂ ਲਈ ਵੀ ਚੁਣਿਆ ਗਿਆ ਹੈ¢ ਸਕੂਲ ਦੀਆਂ 5 ਵਿਦਿਆਰਥਣਾਂ ਅਰਸ਼ਪ੍ਰੀਤ ਕੌਰ, ਸੁਖਮਨੀ ਦਿਓਲ, ਐਸ਼ਪ੍ਰੀਤ ਕੌਰ, ਅਰਸ਼ਵੀ ਵਰਮਾ, ਜਸਨੂਰ ਕੌਰ ਨੇ ਸਕੂਲ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ (ਸ਼੍ਰੇਣੀ ਅੰਡਰ-19) 2025-2026 ਵਿੱਚ ਹਿੱਸਾ ਲਿਆ ਜੋ ਕਿ ਸੀ.ਟੀ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ਸੀ¢ ਉਨ੍ਹਾਂ ਨੇ 3 ਪੁਜੀਸ਼ਨਾਂ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਉੱਚਾ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ , ਜਿਨ੍ਹਾਂ ਵਿੱਚੋਂ 2 ਕੁੜੀਆਂ ਦੀ ਬਾਸਕਟਬਾਲ ਸਟੇਟ ਕੈਂਪ 2025-2026 ਲਈ ਚੋਣ ਹੋਈ ¢ ਸਕੂਲ ਦੇ ਪਿ੍ੰਸੀਪਲ ਏ ਕੇ ਸ਼ਰਮਾ ਅਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਲਵਲੀਨ ਬੱਗਾ ਨੇ ਇਹਨਾਂ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਦੀ ਵਧਾਈ ਅਤੇ ਅੱਗੇ ਤੋਂ ਹੋਰ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਸ਼ੁਭਕਾਮਨਾਵਾਂ ਦਿੱਤੀਆਂ¢

ਪਿਛਲੀ ਖ਼ਬਰ ਸੇਵਾ ਸਪਤਾਹ ਦੌਰਾਨ ਭਾਜਪਾ ਆਗੂਆਂ ਨੇ ਗਊਸ਼ਾਲਾ ਵਿਚ ਕੀਤੀ ਸੇਵਾ ਅਗਲੀ ਖ਼ਬਰ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਾਲੀਵਾਲ ਟੂਰਨਾਮੈਂਟ ਵਿੱਚ ਖਿਡਾਰੀਆਂ 'ਚ ਭਾਰੀ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।