06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਊਾਡ ਗਲਾਸ ਸਪੋਰਟਸ ਵਲੋਂ ਹਾਕੀ ਪੰਜਾਬ ਦੇ ਸਹਿਯੋਗ ਨਾਲ ਹਾਕੀ ਕੋਚਿੰਗ ਸੈਮੀਨਾਰ ਕਰਵਾਇਆ <br/>

ਰਾਊਾਡ ਗਲਾਸ ਸਪੋਰਟਸ ਤੇ ਹਾਕੀ ਪੰਜਾਬ ਵੱਲੋਂ ਲਗਾਏ ਗਏ ਹਾਕੀ ਕੋਚਿੰਗ ਸੈਮੀਨਾਰ 'ਚ ਕੋਚਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੰਦੇ ਹੋਏ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ | ਤਸਵੀਰ:-ਮੁਨੀਸ਼ <br/> 21-09-2025
ਜਲੰਧਰ, 20 ਸਤੰਬਰ (ਡਾ. ਜਤਿੰਦਰ ਸਾਬੀ)-ਰਾਊਾਡ ਗਲਾਸ ਸਪੋਰਟਸ ਵੱਲੋਂ ਹਾਕੀ ਪੰਜਾਬ ਦੇ ਸਹਿਯੋਗ ਨਾਲ ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਾਕੀ ਕੋਚਾਂ ਦਾ ਕੋਚਿੰਗ ਸੈਮੀਨਾਰ ਜਲੰਧਰ ਵਿਖੇ ਕਰਵਾਇਆ ਗਿਆ | ਇਸ ਕੋਚਿੰਗ ਸੈਮੀਨਾਰ 'ਚ ਪੰਜਾਬ ਭਰ ਤੋਂ 65 ਦੇ ਕਰੀਬ ਹਾਕੀ ਕੋਚਾਂ ਨੇ ਹਿੱਸਾ ਲਿਆ | ਇਸ ਮੌਕੇ ਐੱਨ.ਆਈ.ਐੱਸ ਪਟਿਆਲਾ ਤੋਂ ਮੁੱਖ ਕੋਚ ਤੇ ਐਜੂਕੇਟਰ ਦਿਨੇਸ਼ ਯਾਦਵ ਨੇ ਹਾਕੀ ਕੋਚਾਂ ਨੂੰ ਹਾਕੀ ਦੀ ਅਧੁਨਿਕ ਕੋਚਿੰਗ ਤੇ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਐਫ.ਆਈ.ਐਚ ਤੋਂ ਮਾਨਤਾ ਪ੍ਰਾਪਤ ਐਜੂਕੇਟਰ ਕੌਮਾਂਤਰੀ ਹਾਕੀ ਅੰਪਾਇਰ ਰਿਪਦੁੰਮਨ ਸ਼ਰਮਾਂ ਨੇ ਅੱਜ ਦੇ ਹਾਕੀ ਦੇ ਅਧੁਨਿਕ ਦੌਰ 'ਚ ਬਦਲਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਤੇ ਉਨ੍ਹਾਂ ਨੇ ਹਾਕੀ ਕੋਚਾਂ ਤੇ ਖਿਡਾਰੀਆਂ ਨੂੰ ਇਨ੍ਹਾਂ ਬਦਲਦੇ ਨਿਯਮਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਡਾ ਵਨੀਤਾ ਥਪਿਆਲ ਸਪੋਰਟਸ ਨਿਊਟਰੀਸ਼ੀਅਨ ਨੇ ਵੀ ਖਿਡਾਰੀਆਂ ਤੇ ਕੋਚਾਂ ਨੂੰ ਡਾਈਟ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਵੱਲ ਵੀ ਕਾਫੀ ਧਿਆਨ ਦੇੇਣ ਦੀ ਲੋੜ ਹੈ | ਇਸ ਮੌਕੇ ਤੇ ਰਾਂਊਡ ਗਲਾਸ ਸਪੋਰਟਸ ਦੇ ਟੈਕਨੀਕਲ ਲੀਡ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ ਨੇ ਵੀ ਹਾਕੀ ਕੋਚਾਂ ਨਾਲ ਨੁਕਤੇ ਸਾਂਝੇ ਕੀਤੇ ਤੇ ਉਨ੍ਹਾਂ ਨੂੰ ਅੱਪ ਡੇਟ ਰਹਿਣ ਲਈ ਗੁਰ ਮੰਤਰ ਦੱਸੇ | ਇਸ ਮੌਕੇ ਉਲੰਪੀ ਅਨ ਸੰਜੀਵ ਕੁਮਾਰ, ਅਸ਼ਫਾਕ ਉੱਲਾ ਖਾਨ, ਰਵਿੰਦਰ ਸਿੰਘ ਲਾਲੀ, ਮਨੀਸ਼ ਪਾਂਡੇ ਤੇ ਹੋਰ ਪੰਜਾਬ ਦੇ ਹਾਕੀ ਕੋਚ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਸੀ.ਟੀ. ਗਰੁੱਪ ਦੇ ਸਾਬਕਾ ਵਿਦਿਆਰਥੀ ਰੋਹਿਤ ਤੁਰਲਾਪਤੀ ਨੇ ਇਲੈਕਟਰਾਨਿਕ ਆਰਟਸ 'ਚ 88 ਲੱਖ ਸਾਲਾਨਾ ਪੈਕੇਜ ਨਾਲ ਬਣਾਇਆ ਮ... ਅਗਲੀ ਖ਼ਬਰ ਉਲੰਪੀਅਨ ਗੁਰਜੀਤ ਕੌਰ ਨੇ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਕੀਤਾ ਪ੍ਰੇਰਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।