19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਤੇਰੇ ਸ਼ਹਿਰ ਦੀਆਂ

ਅਜੀਤ ਡੈਸਕ 31-08-2025

* ਮਦਨ ਬੰਗੜ *
ਬੜੀਆਂ ਖ਼ਬਰਾਂ ਆਈਆਂ ਤੇਰੇ ਸ਼ਹਿਰ ਦੀਆਂ,
ਡਸ ਦੀਆਂ ਨੇ ਤਨਹਾਈਆਂ ਤੇਰੇ ਸ਼ਹਿਰ ਦੀਆਂ।

ਬੜੇ ਪਰਿੰਦੇ ਪੰਛੀ ਨੇ ਤੇਰੇ ਸ਼ਹਿਰ ਅੰਦਰ,
ਚਿੜੀਆਂ ਹੋਣ ਪਰਾਈਆਂ ਤੇਰੇ ਸ਼ਹਿਰ ਦੀਆਂ।

ਭਾਂਤ ਭਾਂਤ ਦੇ ਫੁੱਲ ਖਿੜੇ ਨੇ ਬਾਗਾਂ ਵਿਚ,
ਕਲੀਆਂ ਕਿਉਂ ਮੁਰਝਾਈਆਂ ਤੇਰੇ ਸ਼ਹਿਰ ਦੀਆਂ।

ਦਿਨ ਦਾ ਚੈਨ ਤੇ ਰਾਤੀਂ ਨੀਂਦਰ ਆਉਂਦੀ ਨਾ,
ਨੀਦਾਂ ਕਿਸ ਚੁਰਾਈਆਂ ਤੇਰੇ ਸ਼ਹਿਰ ਦੀਆਂ।

ਲੁੱਟਿਆ, ਟੁੱਟਿਆ 'ਬੰਗੜ' ਅੱਜਕਲ੍ਹ ਫਿਰਦਾ ਹੈ,
ਨਹੀਂ ਰਾਸ ਯਾਰੀਆਂ ਆਈਆਂ ਤੇਰੇ ਸ਼ਹਿਰ ਦੀਆਂ।

-ਪਿੰਡ ਤੇ ਡਾਕ: ਸਿਕੰਦਰਪੁਰ, ਵਾਇਆ ਅਲਾਵਲਪੁਰ, ਜ਼ਿਲ੍ਹਾ ਜਲੰਧਰ।
ਮੋਬਾਈਲ : 95015-75511

ਪਿਛਲੀ ਖ਼ਬਰ * ਅਮਰਜੀਤ ਕੌਰ ਮੋਰਿੰਡਾ * ਅਗਲੀ ਖ਼ਬਰ ਤਿੰਨ ਗ਼ਜ਼ਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।