ਆਪਣੇ ਆਪ 'ਚ ਰਹਿਣਾ ਸਿੱਖ ਲੈ।
ਵਾਂਗ ਸਮੁੰਦਰ ਵਹਿਣਾ ਸਿੱਖ ਲੈ।
ਸਾਰਾ ਹੀ ਜਗ ਤੇਰਾ ਹੋਊ,
ਸਭ ਨੂੰ ਆਪਣਾ ਕਹਿਣਾ ਸਿੱਖ ਲੈ।
ਸ਼ੀਸ਼ਾ ਬਣ ਕੇ ਚਮਕੇਂਗਾ ਤੂੰ,
ਰੇਤੇ ਵਾਂਗੂੰ ਢਹਿਣਾ ਸਿੱਖ ਲੈ।
ਤੈਨੂੰ ਮਾਰ ਸਕੇ ਨਾ ਕੋਈ,
ਜ਼ਖ਼ਮ ਕਲੇਜੇ ਸਹਿਣਾ ਸਿੱਖ ਲੈ।
ਅਕਲ ਲਤੀਫ਼ ਦੀ ਲੋੜ ਨਹੀਂ,
ਬੰਦਿਆਂ ਦੇ ਵਿਚ ਬਹਿਣਾ ਸਿੱਖ ਲੈ।
ਲੋਹੇ ਦਾ ਪਰਬਤ ਵੀ ਤੇਰਾ,
ਚੁੰਬਕ ਵਾਂਗੂੰ ਖਹਿਣਾ ਸਿੱਖ ਲੈ।
'ਬਾਲਮ' ਜੇ ਮਕਬੂਲ ਤੂੰ ਹੋਣਾ,
ਗ਼ਜ਼ਲਾਂ ਲਿਖ ਕੇ ਕਹਿਣਾ ਸਿੱਖ ਲੈ।
-ਉਂਕਾਰ ਨਗਰ, ਗੁਰਦਾਸਪੁਰ।
ਮੋਬਾਈਲ : 98156-25409