19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਤੁਹਾਡੇ ਵਰਗੇ ਬੰਦਿਆਂ ਨਾਲ ਮੇਲ-ਮਿਲਾਪ

ਅਜੀਤ ਡੈਸਕ 31-08-2025

ਇਕ ਵਾਰ ਇਕ ਮੌਲਵੀ ਸਾਹਿਬ ਸਰ ਸਈਯਦ ਸਾਹਿਬ ਨੂੰ ਮਿਲਣ ਆਏ। ਉਨ੍ਹਾਂ ਨੇ ਆਉਂਦਿਆਂ ਹੀ ਕੁਫਰ ਅਤੇ ਇਕ ਖ਼ੁਦਾ 'ਤੇ ਲੰਮਾ ਭਾਸ਼ਨ ਦੇਣਾ ਸ਼ੁਰੂ ਕਰ ਦਿੱਤਾ। ਸਰ ਸਈਯਦ ਸਾਹਿਬ ਉਨ੍ਹਾਂ ਦਾ ਭਾਸ਼ਨ ਬੜੀ ਖਾਮੋਸ਼ੀ ਨਾਲ ਸੁਣਦੇ ਰਹੇ। ਇਹ ਵੇਖ ਕੇ ਮੌਲਵੀ ਸਾਹਿਬ ਅੰਦਰੋਂ ਬੜੇ ਖੁਸ਼ ਸਨ ਕਿ ਏਡੇ ਵੱਡੇ ਵਿਦਵਾਨ ਨੇ ਵੀ ਉਨ੍ਹਾਂ ਦੀ ਤਕਰੀਰ ਬੜੇ ਧਿਆਨ ਨਾਲ ਸੁਣੀ ਅਤੇ ਅਖੀਰ ਵਿਚ ਉਨ੍ਹਾਂ ਨੇ ਸਰ ਸਈਯਦ ਸਾਹਿਬ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਸਈਯਦ ਸਾਹਿਬ ਯਾਦ ਰੱਖਣਾ ਕਿ ਤੁਹਾਡਾ ਅੰਜਾਮ ਬੁਰਾ ਹੋਵੇਗਾ। ਮਰਨ ਤੋਂ ਬਾਅਦ ਤੁਹਾਨੂੰ ਸਦਾ ਲਈ ਨਰਕ ਵਿਚ ਰਹਿਣਾ ਪਵੇਗਾ।' ਸਰ ਸਈਯਦ ਨੇ ਮੁਸਕਰਾਉਂਦੇ ਹੋਏ ਕਿਹਾ, ' ਚਲੋ ਨਰਕ ਵਿਚ ਘੱਟੋ-ਘੱਟ ਏਨਾ ਤਾਂ ਆਰਾਮ ਰਹੇਗਾ ਕਿ ਤੁਹਾਡੇ ਵਰਗੇ ਬੰਦਿਆਂ ਨਾਲ ਮੇਲ-ਮਿਲਾਪ ਹੋਇਆ ਕਰੇਗਾ।'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।

ਮੋਬਾਈਲ : 94170-91668

ਪਿਛਲੀ ਖ਼ਬਰ ਤਿੰਨ ਗ਼ਜ਼ਲਾਂ ਅਗਲੀ ਖ਼ਬਰ ਕਹਾਣੀ ਮਾਂ ਦੀ ਚਿੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।