ਦਿਨ ਬਦਿਨ ਜੋ ਵਧ ਰਹੀ ਹੈ ਈਰਖਾ ਦੀ ਜ਼ਹਿਰ ਅੰਦਰ।
ਜਾਪਦਾ ਦਮ ਘੁਟ ਰਿਹਾ ਹੋਵੇ ਜਿਵੇਂ ਇਸ ਸ਼ਹਿਰ ਅੰਦਰ।
ਬੌਖਲਾ ਕੇ ਆਖਿਆ ਮੈਂ ਤੜਪਦੇ ਜਜ਼ਬਾਤ ਨੂੰ,
ਕਰ ਸਬੂਰੀ ਪਲ ਕੁ ਜਾਓ ਦਿਲ ਮੇਰੇ ਦੇ ਠਹਿਰ ਅੰਦਰ।
ਚਹਿਕਦੇ ਸੁਣ ਪੰਛੀਆਂ ਨੂੰ ਰੋਗ ਟੁੱਟਣ ਰੋਗੀਆਂ ਦੇ,
ਜਾਪਦੀ ਹੈ ਲਰਜ਼ਦੀ ਕੋਈ ਖੁਸ਼ੀ ਦੀ ਲਹਿਰ ਅੰਦਰ।
ਰੰਗ ਅੰਬਰ ਨੇ ਵਟਾਇਆ ਕਿਉਂ ਭਲਾ ਸੋਚੋ ਤੁਸੀਂ ਵੀ,
ਹਉਕਿਆਂ ਦੇ ਕਾਫਲੇ ਨੇ ਹੈ ਭਰੀ ਇਹ ਗਹਿਰ ਅੰਦਰ।
ਬਣ ਸੁਨਾਮੀ ਰੋੜ੍ਹ ਦਿੱਤਾ ਵਿਚ ਪਲਾਂ ਦੇ ਸ਼ਹਿਰ ਸਾਰਾ,
ਕੰਢਿਆਂ ਨੂੰ ਖੋਰ ਦਿੱਤਾ ਜੋਸ਼ ਏਨਾ ਲਹਿਰ ਅੰਦਰ।
-ਮੋਬਾਈਲ : 78888-35400