17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਗਲੀ 'ਚ ਖੜ੍ਹੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਦੇ ਰੋਸ 'ਚ ਲੋਕਾਂ ਵਲੋਂ ਧਰਨਾ <br/>

ਅਜੀਤ ਡੈਸਕ 31-08-2025
ਬੁਢਲਾਡਾ, 30 ਅਗਸਤ (ਸਵਰਨ ਸਿੰਘ ਰਾਹੀ)- ਲੰਘੀ 25 ਅਗਸਤ ਬੁਢਲਾਡਾ ਸ਼ਹਿਰ ਦੀ ਚੌੜੀ ਗਲੀ 'ਚ ਖੜ੍ਹਾ ਬਰਸਾਤੀ ਪਾਣੀ ਅਜੇ ਤੱਕ ਨਾ ਨਿਕਲਣ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਧਰਨਾ ਦੇ ਕੇ ਪੰਜਾਬ ਸਰਕਾਰ, ਨਗਰ ਕੌਂਸਲ ਅਤੇ ਸੀਵਰੇਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਰੀਬ 6-7 ਦਿਨਾਂ ਤੋਂ ਇਸ ਗਲੀ ਅੰਦਰ ਕਈ ਕਈ ਫੁੱਟ ਪਾਣੀ ਖੜ੍ਹਾ ਹੈ, ਜਿਸ ਨੂੰ ਕੱਢਣ ਲਈ ਨਗਰ ਕੌਂਸਲ ਨੇ ਅਜੇ ਤੱਕ ਕੋਈ ਵੀ ਪ੍ਰਬੰਧ ਨਹੀਂ ਕੀਤਾ, ਜਿਸ ਦੇ ਚੱਲਦਿਆਂ ਹੁਣ ਇਸ ਬਰਸਾਤੀ ਪਾਣੀ ਵਿਚ ਸੀਵਰੇਜ ਦਾ ਗੰਦਾ ਪਾਣੀ ਰਲਣ ਕਰ ਕੇ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਤੇ ਲੋਕ ਆਪਣੇ ਘਰਾਂ ਅੰਦਰ ਹੀ ਬੰਦ ਹੋ ਕੇ ਰਹਿ ਗਏ ਹਨ | ਵਾਰਡ ਵਾਸੀਆਂ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਵੀ ਗਲੀ ਅੰਦਰ ਖੜਦੇ ਬਰਸਾਤੀ ਪਾਣੀ ਨੂੰ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ ਦਿੱਤੀ ਗਰਾਂਟ ਨਾਲ ਉਸ ਸਮੇਂ ਦੇ ਨਗਰ ਕੌਂਸਲ ਪ੍ਰਧਾਨ ਵਲੋਂ ਇੱਥੇ ਡੂੰਘਾਂ ਕੈਪਟੀ ਬੋਰ ਲਗਵਾ ਕੇ ਪਾਣੀ ਨਿਕਲਣ ਦਾ ਪ੍ਰਬੰਧ ਕੀਤਾ ਸੀ ਪ੍ਰੰਤੂ ਉਸ ਦੀਆਂ ਪਾਈਪਾਂ ਛੋਟੀਆਂ ਹੋਣ ਕਾਰਨ ਸਿਰਫ਼ ਸਾਲ ਕੁ ਹੀ ਚੱਲਣ ਤੋਂ ਬਾਅਦ ਬੰਦ ਹੋ ਗਈ ਸੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਚਿਰ ਇਸ ਗਲੀ ਅੰਦਰ ਡੂੰਘੀਆਂ ਕੈਪਟੀਆਂ ਲਗਾ ਕੇ ਬਰਸਾਤੀ ਪਾਣੀ ਨੂੰ ਧਰਤੀ ਹੇਠ ਪਾਉਣ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਓਨਾ ਚਿਰ ਕਿਸੇ ਵੀ ਪਾਰਟੀ ਦਾ ਆਗੂ ਜਾਂ ਵਰਕਰ ਵੋਟ ਮੰਗਣ ਨਾ ਆਵੇ | ਇਸ ਮੌਕੇ ਹਰੀਸ਼ ਜੈਨ, ਭੂਸ਼ਨ ਕੁਮਾਰ, ਪਾਲਾ ਰਾਮ ਜਿੰਦਲ, ਬਿਮਲ ਕੁਮਾਰ ਜੈਨ, ਮੁਕੇਸ਼ ਕੁਮਾਰ, ਕਾਲੂ ਰਾਮ ਜਿੰਦਲ, ਸ਼ਿਵ ਕੁਮਾਰ, ਮਨੋਜ ਕੁਮਾਰ, ਸੁਰਿੰਦਰ ਕੁਮਾਰ, ਸਤੀਸ਼ ਕੁਮਾਰ, ਰਾਜਿੰਦਰ ਕੁਮਾਰ, ਪੁਨੀਤ ਕੁਮਾਰ, ਰਕੇਸ਼ ਕੁਮਾਰ, ਗੋਬਿੰਦ ਜੈਨ, ਸੰਜੀਵ ਕੁਮਾਰ, ਕੌਂਸਲਰ ਸੁਭਾਸ਼ ਵਰਮਾ, ਤਰਜੀਤ ਸਿੰਘ ਚਹਿਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਹਿਕਾਰੀ ਸਭਾ ਭੰਮੇ ਕਲਾਂ 'ਚ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਮਨਾਇਆ <br/> ਅਗਲੀ ਖ਼ਬਰ ਬਿਪਤਾ ਦੀ ਘੜੀ 'ਚ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪ ਹੈਰਾਨ ਕਰਨ ਵਾਲੀ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।