17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਿਡਲ ਸਕੂਲ ਬਰੇਟਾ ਤੇ ਧਰਮਪੁਰਾ ਦਾ ਵਾਟਰ ਵਰਕਸ ਮੀਂਹ ਦੇ ਪਾਣੀ ਨਾਲ ਭਰਿਆ <br/>

ਅਜੀਤ ਡੈਸਕ 31-08-2025
ਬਰੇਟਾ, 30 ਅਗਸਤ (ਜੀਵਨ ਸ਼ਰਮਾ)- ਬਰੇਟਾ ਡਰੇਨ ਨੇ ਜਿੱਥੇ ਪਿਛਲੇ ਦਿਨਾਂ 'ਚ ਪਿੰਡ ਜਲਵੇੜਾ, ਭਖੜਿਆਲ, ਬਹਾਦਰਪੁਰ, ਦਿਆਲਪੁਰਾ ਵਿਖੇ ਫ਼ਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ ਉੱਥੇ 3 ਦਿਨ ਪਈ ਭਾਰੀ ਬਾਰਸ਼ ਨਾਲ ਖੇਤਰ ਦੇ ਸਕੂਲ ਅਤੇ ਵਾਟਰ ਵਰਕਸ ਪਾਣੀ 'ਚ ਡੁੱਬੇ ਪਏ ਹਨ | ਬਰੇਟਾ ਪਿੰਡ ਦਾ ਸਰਕਾਰੀ ਮਿਡਲ ਸਕੂਲ ਬਾਰਸ਼ ਦੇ ਪਾਣੀ ਨਾਲ ਜਲ ਥਲ ਹੋਇਆ ਪਿਆ ਹੈ ਜਦਕਿ ਸਕੂਲ 1 ਸਤੰਬਰ ਤੋਂ ਲੱਗਣੇ ਹਨ | ਸਕੂਲ ਦੀ ਇਮਾਰਤ 'ਚ ਪਾਣੀ ਖੜ੍ਹਨ ਕਰ ਕੇ ਬੱਚਿਆਂ ਦੀ ਪੜ੍ਹਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ | ਸਕੂਲ ਨੂੰ ਜਾਣ ਵਾਲੀਆਂ ਸੜਕਾਂ ਵੀ ਧਸ ਗਈਆਂ ਹਨ |
ਵਾਟਰ ਵਰਕਸ 'ਚ ਕਈ ਫੁੱਟ ਭਰਿਆ
ਬਾਰਸ਼ ਨਾਲ ਪਿੰਡ ਧਰਮਪੁਰਾ ਦੇ ਵਾਟਰ ਵਰਕਸ 'ਚ ਕਈ ਫੁੱਟ ਪਾਣੀ ਭਰ ਗਿਆ ਹੈ | ਪਿੰਡ ਵਾਸੀਆਂ ਨੂੰ ਪਿਛਲੇ 1 ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ | ਲੋਕਾਂ ਦਾ ਕਹਿਣਾ ਹੈ ਕਿ ਧਰਤੀ ਹੇਠਲਾ ਪਾਣੀ ਬਹੁਤ ਮਾੜਾ ਹੈ, ਜਿਸ ਕਰ ਕੇ ਬਿਮਾਰ ਹੋ ਰਹੇ ਹਨ | ਗਰੀਬ ਵਰਗ ਦੇ ਲੋਕਾਂ ਦੇ ਘਰ ਮੋਟਰਾਂ ਨਹੀਂ | ਉਨ੍ਹਾਂ ਨੂੰ ਹੋਰ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਵਾਟਰ ਵਰਕਸ ਵਿਚੋਂ ਪਾਣੀ ਦੀ ਨਿਕਾਸੀ ਕਰ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਵੇ |

ਪਿਛਲੀ ਖ਼ਬਰ ਘੱਗਰ ਦਰਿਆ ਦੇ ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ ਘਟ ਕੇ ਹੋਇਆ 3 ਫੁੱਟ <br/> ਅਗਲੀ ਖ਼ਬਰ ਲੋਕ ਸ਼ਕਤੀ ਦੇ ਜ਼ੋਰ 'ਤੇ ਗੁੰਡਾਗਰਦੀ ਦੀਆਂ ਘਟਨਾਵਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ-ਧਨੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।