17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਘੱਗਰ ਦਰਿਆ ਦੇ ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ ਘਟ ਕੇ ਹੋਇਆ 3 ਫੁੱਟ <br/>

ਅਜੀਤ ਡੈਸਕ 31-08-2025
ਬਰੇਟਾ, 30 ਅਗਸਤ (ਪਾਲ ਸਿੰਘ ਮੰਡੇਰ)- ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਭਾਵੇਂ ਜ਼ੋਰਦਾਰ ਬਾਰਸ਼ ਦੀਆਂ ਖ਼ਬਰਾਂ ਹਨ ਪਰ ਫਿਰ ਵੀ ਘੱਗਰ ਦਰਿਆ ਦੇ ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ ਘਟ ਕੇ ਹੁਣ 3 ਫੁੱਟ ਚੱਲ ਰਿਹਾ ਹੈ ਜਦਕਿ 2 ਦਿਨ ਪਹਿਲਾਂ 5 ਫੁੱਟ ਦੇ ਕਰੀਬ ਚੱਲ ਰਿਹਾ ਸੀ | ਸਾਈਫ਼ਨ ਦੇ 21 ਦਰਵਾਜ਼ੇ ਪੂਰੀ ਤਰ੍ਹਾਂ ਸਾਫ਼ ਹਨ, ਜਿਨ੍ਹਾਂ ਵਿਚੋਂ ਤੇਜ਼ ਵਹਾਅ ਨਾਲ ਪਾਣੀ ਵਗ ਰਿਹਾ ਹੈ | ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫੀ ਥੱਲੇ ਹੋਣ ਕਰ ਕੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ ਪ੍ਰੰਤੂ ਫਿਰ ਵੀ ਚਾਂਦਪੁਰਾ ਬੰਨ੍ਹ ਨੂੰ ਲੋਕਾਂ ਵਲੋਂ ਮਜ਼ਬੂਤ ਕਰਨਾ ਜਾਰੀ ਹੈ | ਡਰੇਨਜ਼ ਵਿਭਾਗ ਵਲੋਂ ਲੋਕਾਂ ਦੀ ਮਦਦ ਨਾਲ ਮਿੱਟੀ ਦੇ ਹਜ਼ਾਰਾਂ ਗੱਟੇ ਭਰ ਕੇ ਰੱਖੇ ਗਏ ਹਨ ਤਾਂ ਜੋ ਆਗਾਮੀ ਹਾਲਾਤਾਂ ਵਿਚ ਵਰਤੇ ਜਾ ਸਕਣ | ਇਲਾਕੇ ਦੇ ਪਿੰਡਾਂ ਦੇ ਲੋਕਾਂ ਵਲੋਂ ਵੀ ਬੰਨ੍ਹ ਦੀਆਂ ਕਮਜ਼ੋਰ ਥਾਵਾਂ 'ਤੇ ਮਿੱਟੀ ਲਗਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ | ਭਰਵੀਂ ਬਾਰਸ਼ ਅਤੇ ਫ਼ਸਲ ਦੇ ਪੱਕਣ ਦੇ ਨੇੜੇ ਹੋਣ ਕਾਰਨ ਮਿੱਟੀ ਦੀ ਕਮੀ ਚੱਲ ਰਹੀ ਹੈ, ਜਿਸ ਕਰ ਕੇ ਲੋਕ ਆਪਣੇ ਸਾਧਨਾਂ ਰਾਹੀਂ ਦੂਰੋਂ ਮਿੱਟੀ ਲਿਆ ਰਹੇ ਹਨ | ਵਿਭਾਗ ਵਲੋਂ ਵੀ ਕੁਝ ਵਿਅਕਤੀ ਠੇਕੇਦਾਰ ਦੀ ਅਗਵਾਈ ਹੇਠ ਕੰਮ ਕਰ ਰਹੇ ਹਨ ਜਦੋਂ ਕਿ ਪਿੰਡਾਂ ਵਿਚੋਂ ਸੈਂਕੜੇ ਵਿਅਕਤੀ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਪਰ ਇਸ ਦਾ ਖ਼ਰਚ ਲੱਖਾਂ ਰੁਪਏ ਦਿਖਾਇਆ ਜਾਂਦਾ ਹੈ | ਸਾਬਕਾ ਸਰਪੰਚ ਚੱਕ ਅਲੀਸ਼ੇਰ ਜਸਵੀਰ ਸਿੰਘ ਅਤੇ ਰਣਜੀਤ ਸਿੰਘ ਕੁੱਲਰੀਆਂ ਨੇ ਦੱਸਿਆ ਕਿ ਬੰਨ੍ਹ ਦੀ ਮਜ਼ਬੂਤੀ ਲਈ ਇਲਾਕੇ ਦੇ ਪਿੰਡਾਂ ਦੇ ਲੋਕਾਂ ਸਖ਼ਤ ਮਿਹਨਤ ਕਰ ਰਹੇ ਹਨ |

ਪਿਛਲੀ ਖ਼ਬਰ 6 ਦਿਨਾਂ ਤੋਂ ਬਾਜ਼ਾਰ 'ਚ ਖੜ੍ਹੇ ਮੀਂਹ ਦੇ ਪਾਣੀ ਕਾਰਨ ਸੈਂਕੜੇ ਦੁਕਾਨਾਂ ਦਾ ਕਾਰੋਬਾਰ ਠੱਪ <br/> ਅਗਲੀ ਖ਼ਬਰ ਮਿਡਲ ਸਕੂਲ ਬਰੇਟਾ ਤੇ ਧਰਮਪੁਰਾ ਦਾ ਵਾਟਰ ਵਰਕਸ ਮੀਂਹ ਦੇ ਪਾਣੀ ਨਾਲ ਭਰਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।