6 ਦਿਨਾਂ ਤੋਂ ਬਾਜ਼ਾਰ 'ਚ ਖੜ੍ਹੇ ਮੀਂਹ ਦੇ ਪਾਣੀ ਕਾਰਨ ਸੈਂਕੜੇ ਦੁਕਾਨਾਂ ਦਾ ਕਾਰੋਬਾਰ ਠੱਪ <br/>
ਅਜੀਤ ਡੈਸਕ
31-08-2025
ਚੇਅਰਮੈਨ ਮਾਰਕੀਟ ਕਮੇਟੀ ਵਲੋਂ ਜਲਦ ਪਾਣੀ ਕੱਢਣ ਦਾ ਭਰੋਸਾ
ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਉਹ ਮਾਰਕੀਟ ਕਮੇਟੀ ਮੁਲਾਜ਼ਮਾਂ ਨਾਲ ਅਨਾਜ ਮੰਡੀ 'ਚੋਂ ਪਾਣੀ ਕਢਾਉਣ ਲਈ ਲਗਾਤਾਰ ਯਤਨਸ਼ੀਲ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਸੀਵਰੇਜ ਨਿਕਾਸੀ ਪਾਣੀ ਅਹਿਮਦਪੁਰ ਕੋਲੋਂ ਲੰਘਦੀ ਸਰਹਿੰਦ 'ਚੋਂ ਡਰੇਨ ਵਿਚ ਪੈਂਦਾ ਹੈ ਅਤੇ ਪਿਛਲੇ ਦਿਨੀਂ ਇਸ ਡਰੇਨ 'ਚ ਵੀ ਪਾਣੀ ਓਵਰਫ਼ਲੋ ਹੋਣ ਕਰ ਕੇ ਪਾਣੀ ਦੀ ਡਾਫ਼ ਲੱਗੀ ਹੋਈ ਸੀ ਅਤੇ ਇਸ ਪਾਣੀ ਦਾ ਸ਼ਹਿਰ 'ਚੋਂ ਬਾਹਰ ਵੱਲ ਨੂੰ ਨਿਕਲਣਾ ਮੁਸ਼ਕਿਲ ਸੀ | ਉਨ੍ਹਾਂ ਦੱਸਿਆ ਕਿ ਬਦਲਵੇਂ ਪ੍ਰਬੰਧਾਂ ਰਾਹੀਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀਆਂ ਗਈਆਂ, ਜੋ ਸਫਲ ਨਹੀਂ ਹੋ ਸਕੀਆਂ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਸਰਹਿੰਦ ਡਰੇਨ 'ਚੋਂ ਪਾਣੀ ਕੁਝ ਨੀਵਾਂ ਹੋਣ ਕਾਰਨ ਹੁਣ ਇਸ ਕੁਦਰਤੀ ਮਾਰ ਕਾਰਨ ਪੈਦਾ ਹੋਈ ਸਮੱਸਿਆ ਦੇ ਜਲਦ ਹੱਲ ਹੋਣ ਦੀ ਸੰਭਾਵਨਾ ਹੈ |