ਬਰੇਟਾ, 20 ਸਤੰਬਰ (ਮੰਡੇਰ)- ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰੇਟਾ ਦੀ ਮੀਟਿੰਗ ਅਗਰਵਾਲ ਧਰਮਸ਼ਾਲਾ ਵਿਖੇ ਹੋਈ | ਪ੍ਰਧਾਨ ਮੇਲਾ ਸਿੰਘ ਮੰਡੇਰ ਤੇ ਆਗੂ ਦਰਸ਼ਨ ਸਿੰਘ ਬਰੇਟਾ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਪੰਜਾਬ ਵਿਚ ਆਏ ਹੜ੍ਹਾਂ ਦੀ ਕਰੋਪੀ ਝੱਲ ਰਹੇ ਹੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਇਕੱਠੀ ਕੀਤੀ ਜਾਵੇਗੀ | ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਮੰਨਣ ਦਾ ਐਲਾਨ ਕਰੇ | ਇਸ ਮੌਕੇ ਪੈਨਸ਼ਨਰ ਭਵਨ ਬਣਾਉਣ ਲਈ ਕੀਤੀ ਜਾ ਰਹੀ ਕਾਰਵਾਈ ਬਾਰੇ ਦੱਸਿਆ, ਜਿਸ ਵਿਚ ਜਲਦੀ ਕਾਮਯਾਬੀ ਮਿਲੇਗੀ | ਪਿ੍ੰਸੀਪਲ ਜਲਾਵਰ ਸਿੰਘ, ਮਾਸਟਰ ਸੌਣੀ ਰਾਮ, ਜੌਹਰੀ ਲਾਲ, ਜਗਜੀਤ ਸਿੰਘ ਮੰਡੇਰ, ਸੱਤਪ੍ਰਕਾਸ਼ ਸ਼ਰਮਾ, ਰਾਜ ਕੁਮਾਰ, ਸੰਤ ਸਿੰਘ ਕੁੱਲਰੀਆਂ, ਸਰਦੂਲ ਸਿੰਘ, ਮਿਲਖ ਰਾਜ, ਜਰਨੈਲ ਸਿੰਘ, ਰਘਵੀਰ ਸਿੰਘ ਗੁੱਡੂ, ਖੇਮ ਚੰਦ, ਗੁਰਜੰਟ ਸਿੰਘ ਆਦਿ ਹਾਜ਼ਰ ਸਨ |