ਢਿਲਵਾਂ, 29 ਅਗਸਤ (ਪ੍ਰਵੀਨ ਕੁਮਾਰ)-ਪੌਂਗ ਡੈਮ ਤੋਂ ਦਰਿਆ ਬਿਆਸ ਵਿਚ ਪਾਣੀ ਛੱਡੇ ਜਾਣ ਤੋਂ ਬਾਅਦ ਜਿੱਥੇ ਬੀਤੇ ਕੱਲ੍ਹ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਸੀ ਉੱਥੇ ਸ਼ੁੱਕਰਵਾਰ ਸਵੇਰ ਸਮੇਂ ਦਰਿਆ ਵਿਚਲੇ ਪਾਣੀ ਦਾ ਪੱਧਰ ਹੇਠਾਂ ਆਇਆ ਹੈ | ਇਸ ਸਬੰਧੀ ਦਰਿਆ ਬਿਆਸ ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਜਾਣਕਾਰੀ ਦਿੰਦਿਆਂ ਕਰਮਚਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਰਾਤ 8 ਵਜੇ 742.80 ਗੇਜ਼ ਤੇ 2 ਲੱਖ ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ ਅਤੇ ਗੇਜ਼ ਮੁਤਾਬਿਕ ਦਰਿਆ ਬਿਆਸ ਵਿਚਲੇ ਪਾਣੀ ਦਾ ਪੱਧਰ ਹਾਲੇ ਵੀ ਯੈਲੋ ਅਲਰਟ ਤੋਂ ਉੱਪਰ ਹੈ | ਦੱਸਣਯੋਗ ਹੈ ਕਿ ਵੀਰਵਾਰ ਸ਼ਾਮ ਨੂੰ ਦਰਿਆ ਬਿਆਸ ਦਾ ਪੱਧਰ 743.50 ਗੇਜ਼ ਤੇ 2 ਲੱਖ 30 ਹਜ਼ਾਰ 923 ਕਿਊਸਿਕ ਮਾਪਿਆ ਗਿਆ ਸੀ |