22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਿੰਡ ਮਕਸੂਦਪੁਰ ਦੀ ਮਹਿਲਾ ਸਾਬਕਾ ਪੰਚ ਨੇ ਬਿਆਸ ਦਰਿਆ 'ਚ ਮਾਰੀ ਛਾਲ

ਅਜੀਤ ਡੈਸਕ 30-08-2025
ਨਡਾਲਾ, 29 ਅਗਸਤ (ਰਘਬਿੰਦਰ ਸਿੰਘ)-ਇਕ ਪਾਸੇ ਬਿਆਸ ਦਰਿਆ 'ਚ ਆਏ ਉਫਾਨ ਨੇ ਜਿੱਥੇ ਹਰ ਪਾਸੇ ਜਲ ਥਲ ਕੀਤਾ ਹੋਇਆ ਹੈ ਉਸ ਵਿਚਾਲੇ ਇੱਕ ਮੰਦਭਾਗੀ ਖ਼ਬਰ ਬਲਾਕ ਨਡਾਲਾ ਦੇ ਪਿੰਡ ਮਕਸੂਦਪੁਰ ਤੋਂ ਸਾਹਮਣੇ ਆਈ ਜਿੱਥੇ ਕਿ ਉਕਤ ਪਿੰਡ ਦੀ ਮਹਿਲਾ ਸਾਬਕਾ ਪੰਚ ਨੇ ਸ੍ਰੀ ਹਰਿਗੋਬਿੰਦਪੁਰ ਪੁਲ ਉੱਪਰ ਦੀ ਦਰਿਆ ਦੇ ਵਿਚ ਛਾਲ ਮਾਰ ਦਿੱਤੀ ਹੈ | ਜਿਸਦਾ ਫਿਲਹਾਲ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ | ਔਰਤ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਵਾਸੀ ਪਿੰਡ ਮਕਸੂਦਪੁਰ ਦੇ ਰੂਪ ਵਿਚ ਹੋਈਾ ਹੈ | ਭਾਵੁਕ ਹੰੁਦਿਆਂ ਔਰਤ ਦੇ ਪਤੀ ਨੇ ਦੱਸਿਆ ਕਿ ਮੈਂ ਆਪਣੇ ਕਮਰ ਦਰਦ ਦੀ ਦਵਾਈ ਲੈਣ ਦੇ ਲਈ ਸੁਭਾਨਪੁਰ ਵਿਖੇ ਗਿਆ ਸੀ ਜਿੱਥੇ ਕਿ ਕੁੱਝ ਬੰਦਿਆਂ ਨੇ ਮੈਨੂੰ ਫ਼ੋਨ 'ਤੇ ਇਤਲਾਹ ਦਿੱਤੀ ਕਿ ਤੁਹਾਡੀ ਪਤਨੀ ਸੁਖਵਿੰਦਰ ਕੌਰ ਨੇ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਸਾਡੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਅਤੇ ਉਸ ਦੇ ਛਾਲ ਮਾਰਨ ਦਾ ਕੋਈ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਉਨ੍ਹਾਂ ਦੱਸਿਆ ਕਿ ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਬਿਆਸ ਦਰਿਆ 'ਤੇ ਪਹਿਲਾਂ ਖੜ੍ਹੇ ਹੋ ਕੇ ਆਪਣੇ ਜੋੜਿਆਂ ਨੂੰ ਉਤਾਰਦੇ ਹੋਏ ਮਨ 'ਚ ਅਰਦਾਸ ਕੀਤੀ ਉਸ ਦੇ ਮਗਰੋਂ ਉਸ ਨੇ ਅਚਾਨਕ ਹੀ ਲੋਕਾਂ ਦੇ ਦੇਖਦੇ ਦੇਖਦੇ ਦਰਿਆ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਵਗਦੇ ਪਾਣੀ ਦੇ ਵਿਚ ਰੁੜ ਗਈ ਜੋ ਕੇ ਅਜੇ ਤੱਕ ਲਾਪਤਾ ਹੈ |
ਪਿਛਲੀ ਖ਼ਬਰ ਨਗਰ ਕੀਰਤਨ ਦਾ ਬੱਸ ਅੱਡਾ ਢਿਲਵਾਂ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਪਿੰਡ ਖਿਜਰਪੁਰ ਤੱਕ ਬਣਾਏ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਕਿਸਾਨ ਲੱਕ ਬੰਨ੍ਹ ਕੇ ਜੁਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।