ਨਡਾਲਾ, 30 ਅਗਸਤ (ਰਘਬਿੰਦਰ ਸਿੰਘ)- ਲਾਇਨਜ਼ ਕਲੱਬ ਰਾਇਲ ਬੰਦਗੀ 321-ਡੀ ਬੇਗੋਵਾਲ ਨੇ ਆਪਣੇ ਸਮਾਜ ਸੇਵੀ ਕੰਮਾ ਨੂੰ ਜਾਰੀ ਰੱਖਦਿਆਂ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਜੈਦ ਦੀ ਅਗਵਾਈ ਹੇਠ ਮੰਡ ਕੂਕਾ ਦੇ ਧੁੱਸੀ ਬੰਨ੍ਹ 'ਤੇ ਸਥਾਪਿਤ ਰਾਹਤ ਕੇਂਦਰ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਜਿੱਥੇ ਰਾਹਤ ਸਮੱਗਰੀ ਭੇਟ ਕੀਤੀ ਗਈ ਉਥੇ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਵਾਈਸ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਛਪਾਲ ਸਿੰਘ ਬੱਚਾਜੀਵੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਕਲੱਬ ਪਹਿਲੇ ਦਿਨ ਤੋਂ ਹੀ ਮੰਡ ਖੇਤਰ ਵਿਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਲੱਬ ਦਾ ਮੁੱਖ ਮੰਤਵ ਹੀ ਸਮਾਜ ਸੇਵਾ ਕਰਨਾ ਹੈ | ਐੱਸ.ਡੀ.ਐੱਮ. ਭੁਲੱਥ ਡੈਵੀ ਗੋਇਲ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਸਤਪਾਲ ਸਿੰਘ ਜੱਬੋ, ਸੁਖਦੇਵ ਰਾਜ਼ ਜੰਗੀ, ਹਰਮਿੰਦਰ ਸਿੰਘ ਲਾਂਬਾ, ਫੁੰਮਣ ਸਿੰਘ ਟਾਹਲੀ, ਰਾਜ ਬਹਾਦਰ ਸਿੰਘ, ਨਿਸ਼ਾਨ ਸਿੰਘ, ਨਿਰਮਲ ਸਿੰਘ ਮੰਡ, ਜਸਵਿੰਦਰ ਸਿੰਘ ਕੂਕਾ, ਲਖਵਿੰਦਰ ਸਿੰਘ ਕੂਕਾ ਆਦਿ ਹਾਜ਼ਰ ਸਨ |