14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਫਗਵਾੜਾ ਪੁੱਜੀ ਸਰਕਾਰੀ ਬੱਸ 'ਚੋਂ ਸਾਢੇ ਪੰਜ ਕਿੱਲੋ ਡੋਡੇ ਬਰਾਮਦ

ਅਜੀਤ ਡੈਸਕ 31-08-2025
ਫਗਵਾੜਾ, 30 ਅਗਸਤ (ਅਸ਼ੋਕ ਕੁਮਾਰ ਵਾਲੀਆ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਉਸ ਵੇਲੇ ਖੋਖਲੀ ਸਾਬਤ ਹੋਈ ਜਦੋਂ ਸਰਕਾਰ ਦੀਆਂ ਆਪਣੀਆਂ ਹੀ ਬੱਸਾਂ ਵਿਚ ਨਸ਼ਿਆਂ ਦੀ ਤਸਕਰੀ ਫੜੀ ਗਈ ਹੈ | ਜਾਣਕਾਰੀ ਅਨੁਸਾਰ, ਦਿੱਲੀ ਤੋਂ ਕਪੂਰਥਲਾ ਜਾ ਰਹੀ ਪੀ.ਆਰ.ਟੀ.ਸੀ. ਬੱਸ ਨੂੰ ਫਗਵਾੜਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਰੋਕਿਆ ਗਿਆ | ਚੈਕਿੰਗ ਦੌਰਾਨ ਬੱਸ ਵਿਚੋਂ ਕਰੀਬ ਸਾਡੇ ਪੰਜ ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕੀਤੇ ਗਏ | ਸਾਰੇ ਮਾਮਲੇ ਸੰਬੰਧੀ ਥਾਣਾ ਸਿਟੀ ਦੇ ਐਸ.ਐਚ.ਓ. ਊਸ਼ਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰ ਏ.ਐਸ.ਆਈ. ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੌਰਾਨ ਸੀ ਜਿਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲਦੀ ਹੈ ਕਿ ਪੀ.ਆਰ.ਟੀ.ਸੀ. ਦੀ ਇੱਕ ਬੱਸ ਜੋ ਦਿੱਲੀ ਤੋਂ ਫਗਵਾੜਾ ਆ ਰਹੀ ਹੈ ਜੇਕਰ ਉਸ ਨੂੰ ਚੈੱਕ ਕੀਤਾ ਜਾਵੇ ਤਾਂ ਉਸ ਵਿਚੋਂ ਡੋਡੇ ਚੂਰਾ ਪੋਸਟ ਬਰਾਮਦ ਹੋ ਸਕਦਾ ਹੈ ਜਿਸ 'ਤੇ ਏ.ਐਸ.ਆਈ. ਦਰਸ਼ਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਤੁਰੰਤ ਬੱਸ ਨੂੰ ਰੋਕਿਆ ਤੇ ਚੈਕਿੰਗ ਦੌਰਾਨ ਉਸ ਵਿਚੋਂ ਕਰੀਬ 5:30 ਕਿੱਲੋ ਡੋਡੇ ਚੂਰਾ ਪੋਸਟ ਬਰਾਮਦ ਹੋਏ | ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਰਣਜੀਤ ਸਿੰਘ ਵਾਸੀ ਗੁਰਾਇਆ ਤੇ ਬੱਸ ਦੇ ਕੰਡਕਟਰ ਗੁਰਵਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਪੁਲਿਸ ਵੱਲੋਂ ਵੱਡੀ ਮਾਤਰਾ 'ਚ ਸਰਕਾਰੀ ਬੱਸ ਵਿਚੋਂ ਹੀ ਚੂਰਾ ਪੋਸਟ ਡੋਡੇ ਬਰਾਮਦ ਕੀਤੇ ਸਨ | ਹੁਣ ਫਿਰ ਇਸ ਘਟਨਾ ਨੇ ਸਰਕਾਰ ਦੇ ਉਨ੍ਹਾਂ ਦਾਅਵਿਆਂ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਜਿਨ੍ਹਾਂ ਵਿਚ ਨਸ਼ਾ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ | ਸਰਕਾਰੀ ਬੱਸਾਂ ਵਿਚ ਹੀ ਨਸ਼ਿਆਂ ਦੀ ਤਸਕਰੀ ਹੋਣਾ ਨਾ ਸਿਰਫ਼ ਕਾਨੂੰਨ-ਵਿਵਸਥਾ 'ਤੇ ਸਵਾਲ ਖੜੇ ਕਰ ਰਿਹਾ ਹੈ, ਸਗੋਂ ਸਰਕਾਰ ਦੀ ਮੁਹਿੰਮ ਨੂੰ ਵੀ ਕਮਜ਼ੋਰ ਦਿਖਾ ਰਿਹਾ ਹੈ |
ਪਿਛਲੀ ਖ਼ਬਰ ਲਾਇਨਜ਼ ਕਲੱਬ ਰਾਇਲ ਬੰਦਗੀ ਨੇ ਕੂਕਾ ਮੰਡ ਵਿਖੇ ਰਾਹਤ ਸਮੱਗਰੀ ਵੰਡੀ ਮੈਡੀਕਲ ਕੈਂਪ ਵੀ ਲਗਾਇਆ ਅਗਲੀ ਖ਼ਬਰ ਦੂਸ਼ਿਤ ਪਾਣੀ ਦੀ ਸਮੱਸਿਆ ਦੇ ਹੱਲ 'ਚ ਜੁਟੀ ਨਗਰ ਪੰਚਾਇਤ ਭੁਲੱਥ ਜਿੱਥੇ ਰੁਕਾਵਟ ਹੋਵੇਗੀ ਪਾਈਪ ਨਵੇਂ ਪਾ ਦਿੱਤੇ ਜਾਣਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।