14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦੂਸ਼ਿਤ ਪਾਣੀ ਦੀ ਸਮੱਸਿਆ ਦੇ ਹੱਲ 'ਚ ਜੁਟੀ ਨਗਰ ਪੰਚਾਇਤ ਭੁਲੱਥ ਜਿੱਥੇ ਰੁਕਾਵਟ ਹੋਵੇਗੀ ਪਾਈਪ ਨਵੇਂ ਪਾ ਦਿੱਤੇ ਜਾਣਗੇ-ਈ.ਓ ਵੜੈਚ

ਅਜੀਤ ਡੈਸਕ 31-08-2025
ਭੁਲੱਥ, 30 ਅਗਸਤ (ਮਨਜੀਤ ਸਿੰਘ ਰਤਨ)- ਸਬ ਡਵੀਜ਼ਨ ਕਸਬਾ ਭੁਲੱਥ ਦੇ ਕੁੱਝ ਹਿੱਸੇ ਵਿਚ ਜੋ ਸਰਕਾਰੀ ਪਾਣੀ ਦੀ ਸ਼ਿਕਾਇਤ ਸਾਹਮਣੇ ਆਈ ਹੈ, ਨੂੰ ਹੱਲ ਕਰਨ 'ਚ ਨਗਰ ਪੰਚਾਇਤ ਜੁਟੀ ਦਿਖਾਈ ਦਿੱਤੀ | ਇਸ ਸਬੰਧੀ ਗੱਲਬਾਤ ਕਰਦੇ ਕਾਰਜ ਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਤੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਦੱਸਿਆ ਕਿ ਜੋ ਦੂਸ਼ਿਤ ਪਾਣੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਉਸ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਵੱਖ-ਵੱਖ ਵਾਰਡਾਂ 'ਚ ਟੀਮਾਂ ਲਗਾ ਕੇ ਗੰਦੇ ਪਾਣੀ ਦੇ ਸਮੱਸਿਆ ਸੰਬੰਧੀ ਸੈਂਪਲ ਲਏ ਗਏ ਤੇ ਜਾਂਚ ਕੀਤੀ ਗਈ ਪਰ ਕਿਤੇ ਵੀ ਇਹੋ ਜਿਹੀ ਦਿੱਕਤ ਸਾਹਮਣੇ ਨਹੀਂ ਆਈ | ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਤੇ ਐਸ.ਡੀ.ਐਮ. ਭੁਲੱਥ ਡੈਵੀ ਗੋਇਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਵੇਰ ਤੋਂ ਹੀ ਐਕਸੀਅਨ ਵਾਟਰ ਸਪਲਾਈ, ਐਸ.ਡੀ.ਓ. ਸੀਵਰੇਜ ਬੋਰਡ ਤੇ ਵਾਟਰ ਸਪਲਾਈ ਤੇ ਜੇ.ਈ. ਵਾਟਰ ਸਪਲਾਈ ਸੀਵਰੇਜ ਬੋਰਡ ਵੱਲੋਂ ਨਗਰ ਪੰਚਾਇਤ ਦੀ ਟੀਮ ਨਾਲ ਵੱਖ-ਵੱਖ ਵਾਰਡਾਂ ਵਿਚ ਪਾਣੀ ਦੀ ਸਪਲਾਈ ਦੇਖੀ ਗਈ ਤੇ ਸੈਂਪਲ ਲਏ ਗਏ | ਜਿੱਥੇ ਕਿਤੇ ਕੋਈ ਪਾਣੀ ਦੀ ਸਮੱਸਿਆ ਸੀ ਉੱਥੇ ਵਾਟਰ ਟੈਂਕਰ ਭੇਜੇ ਗਏ ਤੇ ਨਾਲ ਹੀ ਪੈਕਿੰਗ ਪਾਣੀ ਬੋਤਲਾਂ ਵੀ ਮੁਹੱਈਆ ਕਰਵਾਈਆਂ ਗਈਆਂ | ਈ.ਓ. ਰਣਦੀਪ ਸਿੰਘ ਵੜੈਚ ਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਸ਼ਾਮ ਤੱਕ ਪਾਣੀ ਦੀ ਸਮੱਸਿਆ ਸੰਬੰਧੀ ਜਾਇਜ਼ਾ ਲਿਆ ਜਾ ਰਿਹਾ ਤੇ ਈ.ਓ. ਨੇ ਯਕੀਨ ਦਵਾਇਆ ਕਿ ਭੁਲੱਥ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਪਾਣੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਲਗਾਤਾਰ ਉਸ ਤੇ ਨਜ਼ਰ ਰੱਖੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਉਬਾਲ ਕੇ ਪਾਣੀ ਪੀਣ ਦੀ ਅਪੀਲ ਕੀਤੀ ਤੇ ਕਿਹਾ ਲੋਕ ਫਾਸਟ ਫੂਡ ਨਾ ਖਾਣ | ਇਸ ਮੌਕੇ ਪ੍ਰਧਾਨ ਰਸ਼ਪਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੂਰਜ ਕੁਮਾਰ, ਨਿਰਮਲ ਸਿੰਘ ਗੁਰਾਇਆ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫਗਵਾੜਾ ਪੁੱਜੀ ਸਰਕਾਰੀ ਬੱਸ 'ਚੋਂ ਸਾਢੇ ਪੰਜ ਕਿੱਲੋ ਡੋਡੇ ਬਰਾਮਦ ਅਗਲੀ ਖ਼ਬਰ ਬੰਨ੍ਹ ਮਜ਼ਬੂਤ ਕਰਨ ਲਈ ਵਾਹਿਗੁਰੂ ਅਕੈਡਮੀ ਤੇ ਐਂਟੀ ਡਰੱਗ ਕਲੱਬ ਵਲੋਂ ਮਿੱਟੀ ਦੀ ਸੇਵਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।