ਸੁਲਤਾਨਪੁਰ ਲੋਧੀ, 20 ਸਤੰਬਰ (ਨਰੇਸ਼ ਹੈਪੀ)-ਐੱਸ.ਡੀ. ਕਾਲਜ ਫ਼ਾਰ ਵੋਮੈਨ ਵਿਖੇ ਮੈਡਮ ਕਸ਼ਮੀਰ ਕੌਰ ਇੰਚਾਰਜ ਯੂਥ ਕਲੱਬ ਦੀ ਅਗਵਾਈ ਤੇ ਮਨਦੀਪ ਕੌਰ ਤੇ ਰੀਟਾ ਮਸੀਹ ਦੀ ਦੇਖ ਰੇਖ ਵਿਚ ਪ੍ਰਤਿਭਾ ਖੋਜ ਪ੍ਰਤੀਯੋਗਤਾ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ, ਜਿਸ ਵਿਚ ਵਿਦਿਆਰਥਣਾਂ ਵੱਡੀ ਗਿਣਤੀ 'ਚ ਹਿੱਸਾ ਲਿਆ | ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦਾ ਸਮਾਗਮ ਵਿਚ ਸ਼ਿਰਕਤ ਕਰਨ 'ਤੇ ਵਿਦਿਆਰਥਣਾਂ ਤੇ ਸਟਾਫ਼ ਮੈਂਬਰਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਸ਼ਬਦ ਐਂਡ ਭਜਨ ਗਾਇਣ 'ਚ ਰਣਜੀਤ, ਕੋਮਲ ਗਰੁੱਪ ਜੇਤੂ ਰਿਹਾ | ਕੁਮਕੁਮ, ਪਵਿੱਤਰ ਪਾਲ ਤੇ ਪੂਜਾ ਰਾਣੀ, ਸਰੋਜ ਗਰੁੱਪ ਸਾਂਝੇ ਤੌਰ 'ਤੇ ਦੂਜੇ, ਜਦਕਿ ਸਨੇਹਾ, ਪਾਇਲ ਗਰੁੱਪ ਤੀਜੇ ਸਥਾਨ 'ਤੇ ਰਿਹਾ | ਲੋਕ ਗੀਤ 'ਚ ਪਵਿੱਤਰ ਪਾਲ ਜੇਤੂ ਰਹੀ | ਕੁਮਕੁਮ ਸੈਕੰਡ ਤੇ ਸ਼ਿਵਾਨੀ ਤੇ ਖ਼ੁਸ਼ਬੂ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀਆਂ | ਗੀਤ ਮੁਕਾਬਲੇ 'ਚ ਰਣਜੀਤ ਜੇਤੂ ਰਹੀ | ਸੁਨੀਤਾ ਦੂਜੇ ਤੇ ਕੋਮਲਪ੍ਰੀਤ ਤੇ ਕੁਮਕੁਮ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕਰਨ 'ਚ ਸਫਲ ਰਹੀਆਂ | ਗਰੁੱਪ ਸਾਂਗ 'ਚ ਰਣਜੀਤ, ਸ਼ਿਵਾਨੀ ਗਰੁੱਪ ਜੇਤੂ ਰਿਹਾ | ਕੋਮਲ, ਰਮਨ ਗਰੁੱਪ ਤੇ ਕੋਮਲਪ੍ਰੀਤ, ਰਣਜੀਤ, ਕੋਮਲ ਗਰੁੱਪ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਿਹਾ, ਜਦਕਿ ਪੂਜਾ ਰਾਣੀ, ਸਰੋਜ ਰਾਣੀ ਗਰੁੱਪ ਤੀਜੇ ਸਥਾਨ 'ਤੇ ਰਹੀਆਂ | ਸੋਲੋ ਡਾਂਸ 'ਚ ਪਵਿੱਤਰ ਪਾਲ 'ਤੇ ਹਰਪ੍ਰੀਤ ਸਾਂਝੇ ਤੌਰ 'ਤੇ ਜੇਤੂ ਰਹੀਆਂ | ਸ਼ਿਵਾਨੀ ਤੇ ਮਲਿਕਾ ਸੈਕੰਡ ਅਤੇ ਰਮਨ ਤੀਜੇ ਸਥਾਨ 'ਤੇ ਰਹੀ | ਗਰੁੱਪ ਡਾਂਸ 'ਚ ਮਾਲਨੀ ਐਂਡ ਸ਼ਿਵਾਨੀ ਗਰੁੱਪ ਜੇਤੂ ਰਿਹਾ | ਹਰਪ੍ਰੀਤ ਐਂਡ ਮਲਿਕਾ ਗਰੁੱਪ ਸੈਕੰਡ, ਜਦਕਿ ਹਰਮੀਨ ਐਂਡ ਗਰੁੱਪ ਅਤੇ ਨੰਦੀ ਐਂਡ ਗਰੁੱਪ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਿਹਾ | ਮਹਿੰਦੀ ਮੁਕਾਬਲੇ 'ਚ ਸਲੋਨੀ ਤੇ ਲਵਲੀਨ ਜੇਤੂ ਰਹੀਆਂ | ਰਮਨਪ੍ਰੀਤ, ਸੁਖਮਨਪ੍ਰੀਤ ਸੈਕੰਡ ਅਤੇ ਸਿਮਰਨਜੀਤ ਤੇ ਹਰਪ੍ਰੀਤ ਤੀਜੇ ਸਥਾਨ 'ਤੇ ਰਹੀਆਂ | ਸਲੋਗਨ ਮੁਕਾਬਲੇ 'ਚ ਮੁਸਕਾਨ ਜੇਤੂ ਰਹੀ ਜਦਕਿ ਮਾਲਨੀ ਦੂਜੇ ਤੇ ਨਵਰੂਪ ਤੀਜੇ ਸਥਾਨ 'ਤੇ ਰਹੀ | ਪੋਸਟਰ ਮੇਕਿੰਗ 'ਚ ਸਾਨੀਆ ਪਹਿਲੇ, ਹਰਸ਼ਿਤਾ ਤੇ ਰੁਪਿੰਦਰ ਦੂਜੇ ਅਤੇ ਸ਼ਿਵਾਨੀ ਤੀਜੇ ਸਥਾਨ 'ਤੇ ਰਹੀ | ਸੰਦੀਪ ਪੇਂਟਿੰਗ ਮੁਕਾਬਲੇ ਦੀ ਜੇਤੂ ਰਹੀ | ਜਸਮੀਨ ਤੇ ਅੰਸ਼ਿਕਾ ਰੰਗੋਲੀ ਵਿਚੋਂ ਜੇਤੂ ਰਹੀਆਂ | ਰੁਚੀ, ਸਿਮਰਜੀਤ ਤੇ ਨਵਰਾਜ, ਅੰਜਲੀ ਸਾਂਝੇ ਤੌਰ 'ਤੇ ਦੂਜੇ, ਜਦਕਿ ਸਾਨੀਆ, ਜਯਾ ਤੀਜੇ ਸਥਾਨ 'ਤੇ ਰਹੀ | ਜਸ਼ਨਪ੍ਰੀਤ ਭਾਸ਼ਣ ਮੁਕਾਬਲੇ ਵਿਚ ਪਹਿਲੇ, ਰੂਬੀ ਸੈਕੰਡ ਤੇ ਅੰਮਿ੍ਤਦੀਪ ਤੀਜੇ ਸਥਾਨ 'ਤੇ ਰਹੀ | ਸੰਜੀਵਨ ਕਵਿਤਾ ਮੁਕਾਬਲੇ ਵਿਚ ਪਹਿਲੇ, ਨੇਹਾ ਸੈਕੰਡ ਤੇ ਪਵਿੱਤਰ ਪਾਲ ਤੀਜੇ ਸਥਾਨ 'ਤੇ ਰਹੀ | ਪ੍ਰਭ ਪੰਜਾਬੀ ਪਹਿਰਾਵੇ 'ਚੋਂ ਪਹਿਲੇ, ਸਿਮਰਨਜੀਤ ਸੈਕੰਡ ਤੇ ਨੰਦਨੀ ਤੀਜੇ ਸਥਾਨ 'ਤੇ ਰਹੀ | ਸਮਾਗਮ ਦੇ ਅੰਤ ਵਿਚ ਪਿ੍ੰਸੀਪਲ ਡਾ. ਸ਼ੁਕਲਾ ਨੇ ਸਮੂਹ ਵਿਦਿਆਰਥਣਾਂ ਵਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਰਜਨੀ ਬਾਲਾ, ਰਜਿੰਦਰ ਕੌਰ, ਰਾਜਬੀਰ ਕੌਰ, ਸੁਨੀਤਾ ਕਲੇਰ ਆਦਿ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ |